ਟੋਕੀਓ ਓਲੰਪਿਕ 2020 ਵਿੱਚ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਉਲਟਫੇਰ ਹੋ ਸਕਦਾ ਹੈ। Weightlifting ਇਵੈਂਟ ਵਿੱਚ ਚੀਨ ਦੀ ਸੋਨ ਤਗਮਾ ਜੇਤੂ Zhihui Hou ਦਾ Dope Test ਹੋ ਸਕਦਾ ਹੈ। ਇਸ ਤੋਂ ਭਾਵ ਇਹ ਵੀ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਹੁਣ ਮਿਰਾਬਾਈ ਚਾਨੂ ਨੂੰ ਚਾਂਦੀ ਤਗਮਾ ਤੋਂ ਉੱਪਰ ਸੋਨ ਤਗਮਾ ਜਿੱਤਣ ਦਾ ਮੌਕਾ ਮਿਲ ਸਕਦਾ ਹੈ। ਚੀਨ ਦੀ Weightlifter Zhihui Hou ਨੂੰ ਓਲਿੰਪਿਕ ਕਮੇਟੀ ਵੱਲੋਂ ਟੋਕੀਓ ਵਿੱਚ ਰੁਕਣ ਲਈ ਕਿਹਾ ਅਤੇ ਉਹਨਾਂ ਨੂੰ Dope Test ਦੀ ਪ੍ਰਕਿਰਿਆ ਵਿਚੋਂ ਲੰਘਣਾ ਪੈ ਸਕਦਾ ਹੈ। ਜੇਕਰ Zhihui Hou Dope Test ਵਿੱਚ ਫੇਲ੍ਹ ਹੁੰਦੇ ਹਨ ਤਾਂ ਸੁਭਾਵਿਕ ਤੌਰ ‘ਤੇ ਮਿਰਾਬਾਈ ਨੂੰ ਤਰੱਕੀ ਦੇ ਕੇ ਸੋਨ ਤਗਮਾ ਦਿੱਤਾ ਜਾ ਸਕਦਾ ਹੈ।
Zhihui Hou ਵੱਲੋਂ 49kg ਵਰਗ ਵਿੱਚ ਕੁੱਲ 210 ਕਿੱਲੋ ਭਾਰ ਚੁੱਕਿਆ ਸੀ ਅਤੇ ਮਿਰਾਬਾਈ ਨੇ 202 ਕਿੱਲੋ ਭਾਰ ਚੁਕਿਆ ਸੀ। ਹੁਣ Dope Test ਦਾ ਫਰਕ ਹੈ ਮਿਰਾਬਾਈ ਅਤੇ Gold Medal ਵਿੱਚ। ਮਿਰਾਬਾਈ ਚਾਨੂ ਨੇ ਭਾਰਤ ਨੂੰ ਓਲਿੰਪਿਕ 2020 ਵਿੱਚ ਪਹਿਲਾ ਤਗਮਾ ਉਹ ਵੀ ਚਾਂਦੀ ਦਾ ਦਿਲਵਾਇਆ ਸੀ ਅਤੇ ਹੁਣ ਉਹਨਾਂ ਨੂੰ Gold Medal ਵੀ ਮਿਲ ਸਕਦਾ ਹੈ। ਮਿਰਾਬਾਈ ਚਾਨੂ ਦੀ ਦੇਸ਼ ਦੇ ਹਰ ਵਿਅਕਤੀ ਨੇ ਰੱਜਵੀਂ ਤਾਰੀਫ਼ ਕੀਤੀ ਸੀ ਜੋ ਕੇ ਬਣਦੀ ਵੀ ਸੀ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ