ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 2 ਅਗਸਤ ਤੋਂ ਸੂਬੇ ਦੇ ਸਾਰੇ ਸਕੂਲ ਹਰ ਜਮਾਤ ਲਈ ਖੋਲ੍ਹਣ ਦਾ ਐਲਾਨ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਕੋਵਿਡ ਨਿਯਮਾਂ ਦਾ ਧਿਆਨ ਰੱਖਕੇ ਸਕੂਲ ਖੋਲ੍ਹੇ ਜਾਣਗੇ। ਅਧਿਆਪਕਾਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲੱਗਿਆ ਹੋਣਾ ਜ਼ਰੂਰੀ ਹੈ। ਸਕੂਲ ਸੇਨੇਟਾਈਜ਼ ਹੋਣੇ ਜਰੂਰੀ ਹਨ ਅਤੇ ਸਕੂਲ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਣੇ ਜਰੂਰੀ ਹਨ। ਬੱਚੇ ਆਪਣੇ ਮਾਪਿਆਂ ਦੀ ਆਗਿਆ ਲੈ ਇਕ ਐਸਕੂਲ ਜਾ ਸਕਦੇ ਹਨ ਅਤੇ ਇਸਦੇ ਨਾਲ ਆਨਲਾਈਨ ਕਲਾਸਾਂ ਵੀ ਚਲਾਈਆਂ ਜਾ ਸਕਦੀਆਂ ਹਨ।
ਮਾਪਿਆਂ ਦੇ ਉੱਪਰ ਹੈ ਕਿ ਉਹਨਾਂ ਨੇ ਬੱਚਿਆਂ ਨੂੰ ਸਕੂਲ ਭੇਜਣਾ ਹੈ ਜਾਂ ਨਹੀਂ। 10ਵੀਂ ਜਮਾਤ ਤੋਂ ਲੈ 12ਵੀਂ ਜਮਾਤ ਤੱਕ ਸਕੂਲ 26 ਜੁਲਾਈ ਤੋਂ ਖੋਲ੍ਹੇ ਗਏ ਸਨ ਪਰ ਹੁਣ 2 ਅਗਸਤ ਤੋਂ ਹਰ ਜਮਾਤ ਲਈ ਸਕੂਲ ਖੋਲ੍ਹੇ ਜਾਣਗੇ। ਇਸੇ ਦੇ ਨਾਲ ਹੀ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਬੱਚਿਆਂ ਦੀ ਅਸੈਸਮੈਂਟ ਵੀ ਕੀਤੀ ਜਾਣੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ