93 ਸਾਲ ਦੀ ਉਮਰ ਵਿੱਚ ਦੌੜ ਸ਼ੁਰੂ ਕਰਨ ਵਾਲੀ ਬੀਬੀ ਮਾਨ ਕੌਰ ਦਾ 105 ਸਾਲ ਦੀ ਉਮਰ ਵਿੱਚ ਡੇਰਾਬੱਸੀ ਵਿਖੇ ਦੇਹਾਂਤ ਹੋ ਗਿਆ। 93 ਸਾਲ ਦੀ ਉਮਰ ਤੋਂ ਲੈ ਕੇ 105 ਸਾਲ ਦੀ ਉਮਰ ਤੱਕ, ਇਹਨਾਂ 12 ਸਾਲ ਦੇ ਸਫ਼ਰ ਵਿੱਚ ਬੀਬੀ ਮਾਨ ਕੌਰ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ। 93 ਸਾਲ ਦੀ ਉਮਰ ਵਿੱਚ ਐਥਲੀਟ ਬਣੇ ਬੀਬੀ ਮਾਨ ਕੌਰ ਨੂੰ ਕੈਂਸਰ ਸੀ ਅਤੇ ਇਹ ਕੈਂਸਰ ਲੀਵਰ ਤੱਕ ਜਾ ਪਹੁੰਚਿਆ ਸੀ। ਵਢੇਰੀ ਉਮਰ ਹੋਣ ਕਾਰਨ ਉਹਨਾਂ ਦਾ ਅਪ੍ਰੇਸ਼ਨ ਨਹੀਂ ਸੀ ਕੀਤਾ ਜਾ ਰਿਹਾ ਇਸ ਲਈ ਇਲਾਜ ਆਯੁਰਵੈਦਿਕ ਤਰੀਕੇ ਨਾਲ ਕੀਤਾ ਜਾ ਰਿਹਾ ਸੀ। ਭੋਜਨ ਵਿੱਚ ਉਹਨਾਂ ਵੱਲੋਂ ਸਿਰਫ਼ ਤਰਲ ਪਦਾਰਥ ਹੀ ਲਏ ਜਾ ਰਹੇ ਸਨ।
ਐਥਲੀਟ ਬੀਬੀ ਮਾਨ ਕੌਰ ਦੀ ਮੌਤ ਦੀ ਖਬਰ ਓਹਨਾ ਦੇ ਪੁੱਤਰ ਐਥਲੀਟ ਗੁਰਦੇਵ ਸਿੰਘ ਵੱਲੋਂ ਦਿੱਤੀ ਗਈ। ਬੀਬੀ ਮਾਨ ਕੌਰ ਨੇ ਸਾਲ 2007 ਵਿੱਚ ਚੰਡੀਗੜ੍ਹ ਮਾਸਟਰਜ਼ ਐਥਲੇਟਿਕਸ ਵਿੱਚ ਆਪਣਾ ਪਹਿਲਾ ਤਗਮਾ ਜਿੱਤਿਆ ਸੀ ਅਤੇ 2017 ਵਿੱਚ ਆਕਲੈਂਡ ਵਿਖੇ ਵਿਸ਼ਵ ਮਾਸਟਰਜ਼ ਖੇਡਾਂ ਵਿੱਚ 100 ਮੀਟਰ ਦੀ ਦੌੜ ਜਿੱਤਕੇ ਦੁਨੀਆ ਭਰ ਵਿੱਚ ਸੁਰਖ਼ੀਆਂ ਵਿੱਚ ਆਏ ਸਨ। ਬੀਬੀ ਮਾਨ ਕੌਰ 35 ਤੋਂ ਜਿਆਦਾ ਵੱਖ ਵੱਖ ਇਵੈਂਟ ਵਿੱਚ ਮੈਡਲ ਜਿੱਤ ਚੁੱਕੇ ਸਨ ਅਤੇ ਕਿ ਰਿਕਾਰਡ ਉਹਨਾਂ ਨੇ ਆਪਣੇ ਨਾਮ ਕੀਤੇ। ਬੀਬੀ ਮਾਨ ਕੌਰ ਨੂੰ ਦੇਸ਼ ਸਮੇਤ ਵਿਦੇਸ਼ਾਂ ਵਿੱਚ ਵੀ ਬਹੁਤ ਪਿਆਰ ਮਿਲਿਆ।
ਆਪਣੀ ਜ਼ਿੰਦਾਦਿਲੀ ਕਾਰਨ ਓਹਨਾ ਨੂੰ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਅਤੇ ਰਾਸ਼ਟਰਪਤੀ ਵੱਲੋਂ ਵੀ ਸਨਮਸਨ ਦਿੱਤਾ ਗਿਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਬੀਬੀ ਮਾਨ ਕੌਰ ਨੂੰ ਸਾਲ 2019 ਵਿੱਚ ਨਾਰੀ ਸ਼ਕਤੀ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਬੀਬੀ ਮਾਨ ਕੌਰ ਦਾ ਇਲਾਜ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਕੁਝ ਸਮਾਂ ਪਹਿਲਾਂ ਉਹਨਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਸੀ ਪਰ ਸ਼ਨੀਵਾਰ ਨੂੰ ਡਾਕਟਰਾਂ ਵੱਲੋਂ ਅਚਾਨਕ ਇਹ ਕਹਿ ਦਿੱਤਾ ਗਿਆ ਕਿ ਓਹਨਾ ਦਾ ਦੇਹਾਂਤ ਹੋ ਗਿਆ ਹੈ। ਨੌਜਵਾਨਾਂ ਲਈ ਪ੍ਰੇਰਨਾ ਬਣੇ ਬੀਬੀ ਮਾਨ ਕੌਰ ਦਾ ਦੇਹਾਂਤ ਵੀ ਉਸ ਦਿਨ ਹੋਇਆ ਜਿਸ ਦਿਨ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਹਾਦਤ ਮਿਲੀ ਸੀ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ