22ਵੇਂ ਮਿੰਟ ਵਿੱਚ ਭਾਰਤ ਵੱਲੋਂ ਗੁਰਜੀਤ ਕੌਰ ਨੇ ਆਸਟ੍ਰੇਲੀਆ ਖਿਲਾਫ਼ ਪਹਿਲਾ ਗੋਲ ਕੀਤਾ। ਗੁਰਜੀਤ ਕੌਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਕੇ ਭਾਰਤ ਦੀ ਕਿਸਮਤ ਬਦਲ ਦਿੱਤੀ। ਭਾਰਤ ਵੱਲੋਂ ਆਸਟ੍ਰੇਲੀਆ ਖਿਲਾਫ਼ ਚੌਥੇ ਕੁਆਰਟਰ ਦੇ ਅੰਤ ਤੱਕ 1-0 ਦੀ ਲੀਡ ਬਣਾਕੇ ਰੱਖੀ। ਆਸਟ੍ਰੇਲੀਆ ਵੱਲੋਂ ਤੇਜ਼ ਖੇਡ ਦਿਖਾਈ ਪਰ ਭਾਰਤ ਵੱਲੋਂ ਦਮਦਾਰ ਵਿਰੋਧ ਦਿਖਾਉਂਦਿਆਂ ਆਸਟ੍ਰੇਲੀਆ ਨੂੰ ਗੋਲ ਦਾਗਣ ਨਹੀਂ ਦਿੱਤਾ। ਆਸਟ੍ਰੇਲੀਆ ਨੂੰ ਪੈਨਲਟੀ ਕਾਰਨਰ ਵੀ ਮਿਲੇ ਪਰ ਭਾਰਤੀ ਖਿਡਾਰਨਾਂ ਨੇ ਪੈਨਲਟੀ ਨੂੰ ਗੋਲ ਵਿੱਚ ਬਦਲਣ ਨਹੀਂ ਦਿੱਤਾ। ਭਾਰਤ ਨੂੰ ਇੱਕ ਗ੍ਰੀਨ ਕਾਰਡ ਵੀ ਦਿੱਤਾ ਗਿਆ।
ਆਸਟ੍ਰੇਲੀਆ ਵੱਲੋਂ ਮੈਚ ਦੇ ਅਖੀਰਲੇ 3 ਮਿੰਟ ਉੱਤੇ ਭਾਰਤ ਖਿਲਾਫ਼ ਵੀਡੀਓ ਰੈਫਰਲ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ ਅਤੇ ਉਸ ਨੂੰ ਗੋਲ ਵਿੱਚ ਬਦਲਣ ਲਈ ਨਾਕਾਮਯਾਬ ਰਹੀਆਂ। ਆਸਟ੍ਰੇਲੀਆ ਵੱਲੋਂ ਭਾਰਤ ਨੂੰ ਹਰ ਤਰੀਕੇ ਦਬਾਉਣ ਦੀ ਕੋਸ਼ਿਸ ਕੀਤੀ ਪਰ ਭਾਰਤ ਦੀ ਟੀਮ ਨੇ ਅਖੀਰਲੇ ਮਿੰਟ ਤੱਕ ਆਸਟ੍ਰੇਲੀਆ ਨੂੰ ਕੋਈ ਵੀ ਗੋਲ ਦਾਗਣ ਨਹੀਂ ਦਿੱਤਾ।
ਇਸ ਤੋਂ ਪਹਿਲਾ ਇਹ ਅਜਿਹਾ ਮੌਕਾ ਸੀ ਕਿ ਭਾਰਤੀ ਮਹਿਲਾ ਹਾਕੀ ਟੀਮ 41 ਸਾਲ ਬਾਅਦ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪਹੁੰਚੀ ਸੀ। ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਖਿਲਾਫ਼ 4-3 ਦੀ ਜਿੱਤ ਮਗਰੋਂ ਅਤੇ ਆਇਰਲੈਂਡ ਦੀ ਬ੍ਰਿਟੇਨ ਹੱਥੋਂ ਹੋਈ ਹਾਰ ਤੋਂ ਬਾਅਦ ਭਾਰਤ ਦੀ ਮਹਿਲਾ ਹਾਕੀ ਟੀਮ ਕੁਆਰਟਰ ਫਾਈਨਲ ਤੱਕ ਪਹੁੰਚੀ। ਭਾਰਤੀ ਮਹਿਲਾ ਹਾਕੀ ਟੀਮ ਦੇ ਨਾਲ ਨਾਲ ਪੁਰਸ਼ ਹਾਕੀ ਟੀਮ ਵੀ ਕੁਆਰਟਰ ਫਾਈਨਲ ਵਿੱਚ ਪਹੁੰਚੀ।
41 ਸਾਲਾਂ ‘ਚ ਪਹਿਲੀ ਵਾਰ ਮਹਿਲਾ ਹਾਕੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚੀ ਜਿੱਥੇ ਅਗਲਾ ਮੈਚ ਆਸਟ੍ਰੇਲੀਆ ਨਾਲ ਹੋਵੇਗਾ। ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਖਿਲਾਫ 4-3 ਦੀ ਜਿੱਤ ਵੰਦਨਾ ਕਟਾਰੀਆ ਕਾਰਨ ਹਾਸਲ ਕੀਤੀ। ਵੰਡਣਾ ਕਟਾਰੀਆ ਨੇ 3 ਗੋਲ ਦਾਗੇ ਸਨ। ਇਸ ਤੋਂ ਪਹਿਲਾਂ ਪੁਰਸ਼ ਹਾਕੀ ਟੀਮ ਵੀ ਸੈਮੀ ਫਾਈਨਲ ਮੁਕਾਬਲੇ ਵਿੱਚ ਪਹੁੰਚੀ। ਇਹ ਪਹਿਲੀ ਵਾਰ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਓਲਿੰਪਿਕ ਦੇ ਸੈਮੀ ਫਾਈਨਲ ਮੁਕਾਬਲੇ ਤੱਕ ਪਹੁੰਚੀ ਹੋਵੇ। ਇਸਤੋਂ ਪਹਿਲਾਂ ਰਿਓ ਓਲਿੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ 12ਵੇਂ ਨੰਬਰ ਤੱਕ ਰਹੀ ਸੀ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ