ਬਲਵੰਤ ਸਿੰਘ ਰਾਮੂਵਾਲੀਆ ਦਾ ਨਾਮ ਬਹੁਤ ਵਾਰ ਚਰਚਾ ‘ਚ ਰਿਹਾ, ਉਹ ਕਦੇ ਕਿਸੇ ਪਾਰਟੀ ਤੋਂ ਟਿਕਟ ਲੈਂਦੇ ਕਦੇ ਕਿਸੇ ਪਾਰਟੀ ਤੋਂ। ਉਹਨਾਂ ਦੇ ਹੀ ਰਾਹਾਂ ‘ਤੇ ਚਲਦਿਆਂ ਓਹਨਾ ਦੀ ਧੀ ਨੇ ਹੁਣ ਹੈਰਾਨ ਕਰਨ ਵਾਲਾ ਕਦਮ ਚੁੱਕਿਆ। ਹਰ ਪਾਸੇ ਹੋ ਰਹੇ ਭਾਜਪਾ ਦੇ ਵਿਰੋਧ ਤੋਂ ਬਾਅਦ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਨੇ ਭਾਜਪਾ ਦਾ ਹੀ ਪੱਲਾ ਫੜ੍ਹ ਲਿਆ। ਅਮਨਜੋਤ ਨੇ ਆਪਣੇ ਪਿਤਾ ਤੋਂ ਵੱਖ ਰਾਹ ਚੁਣਕੇ ਸਭ ਨੂੰ ਹੈਰਾਨ ਕਰ ਦਿੱਤਾ।
ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਸੱਤਾ ਵਿੱਚ ਰਹਿਣ ਲਈ ਵੱਖ ਵੱਖ ਪਾਰਟੀਆਂ ਦਾ ਪੱਲਾ ਫੜ੍ਹਿਆ ਸੀ ਹੁਣ ਉਹਨਾਂ ਦੀ ਧੀ ਵੀ ਓਹੀ ਕਰ ਰਹੀ ਹੈ। ਅਮਨਜੋਤ ਕੌਰ ਮੁਹਾਲੀ ਵਿਖੇ ਆਪਣੇ ਬੱਚਿਆਂ ਨਾਲ ਰਹਿੰਦੇ ਹਨ। ਸੂਤਰਾਂ ਮੁਤਾਬਕ ਬਲਵੰਤ ਸਿੰਘ ਰਾਮੂਵਾਲੀਆ ਆਪਣੀ ਧੀ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨਾ ਚਾਹੁੰਦੇ ਸੀ ਪਰ ਧੀ ਨੇ ਅਪਣੇ ਪਿਤਾ ਤੋਂ ਵੱਖਰਾ ਰਾਹ ਚੁਣ ਲਿਆ।
ਅਮਨਜੋਤ ਕੌਰ ਨੇ ਗਜੇਂਦਰ ਸ਼ੇਖਾਵਤ, ਕੇਂਦਰੀ ਮੰਤਰੀ ਭਾਰਤ ਸਰਕਾਰ , ਦੁਸ਼ਿਅੰਤ ਗੌਤਮ ਮੈਂਬਰ ਪਾਰਲੀਮੈਂਟ, ਤਰੁਣ ਚੁੱਘ ਅਤੇ ਭਾਜਪਾ ਚੰਡੀਗੜ੍ਹ ਸਟੇਟ ਦੇ ਸਕੱਤਰ ਤੇਜਿੰਦਰ ਸਿੰਘ ਸਰਾਂ ਦੀ ਹਾਜ਼ਰੀ ਵਿੱਚ ਭਾਜਪਾ ਦੇ ਦਿੱਲੀ ਸਥਿਤ ਮੁੱਖ ਦਫਤਰ ਵਿਖੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਮਨਜੋਤ ਦੇ ਭਾਜਪਾ ਵਿੱਚ ਜਾਣ ਨਾਲ ਜਰੂਰ ਸਿਆਸਤ ਵਿੱਚ ਹਰ ਪਾਸੇ ਇੱਕ ਝਟਕਾ ਸੋਚਿਆ ਜਾ ਰਿਹਾ ਹੈ। ਅਮਨਜੋਤ ਦੇ ਨਾਲ ਸੈਂਕੜੇ ਹੋਰ ਲੋਕ ਜੋ ਅਕਾਲੀ ਦਲ ਨਾਲ ਜੁੜੇ ਹੋਏ ਸਨ ਉਹ ਵੀ ਭਾਜਪਾ ਵਿੱਚ ਸ਼ਾਮਲ ਹੋਏ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ