ਹਨੀਮੂਨ ‘ਤੇ ਯੋ-ਯੋ ਹਨੀ ਸਿੰਘ ਨੇ ਅਜਿਹੀ ਹਰਕਤ ਕੀਤੀ ਕਿ ਪਤਨੀ ਨੂੰ ਅਦਾਲਤ ‘ਚ ਲਾਉਣਾ ਪਿਆ ਕੇਸ

10 ਸਾਲਾਂ ਦੀ ਦੋਸਤੀ ਤੋਂ ਬਾਅਦ ਹਨੀ ਸਿੰਘ ਨੇ ਆਪਣੀ ਦੋਸਤ ਸ਼ਾਲਿਨੀ ਤਲਵਾੜ ਨਾਲ 14 ਮਾਰਚ, 2010 ਨੂੰ ਮੰਗਣੀ ਕਰਵਾਈ ਅਤੇ 23 ਜਨਵਰੀ 2011 ਨੂੰ ਵਿਆਹ ਕਰਵਾਇਆ। ਸ਼ਾਲਿਨੀ ਨੂੰ ਲੱਗਿਆ ਕਿ ਐਨੇ ਸਾਲਾਂ ਦਾ ਪਿਆਰ ਹੈ, ਇਕੱਠੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਇਸ ਲਈ ਵਿਆਹ ਕਰਵਾ ਲੈਣਾ ਚਾਹੀਦਾ। ਪਰ ਵਿਆਹ ਤੋਂ ਬਾਅਦ ਸ਼ਾਲਿਨੀ ਨਾਲ ਸਭ ਕੁਝ ਬਦਲ ਗਿਆ, ਇਥੋਂ ਤੱਕ ਕਿ ਸ਼ਾਲਿਨੀ ਦਾ ਸ਼ੋਸ਼ਣ ਤੱਕ ਹੋਇਆ। ਇਸ ਸਭ ਬਾਰੇ ਜਾਣਕਾਰੀ ਖੁਦ ਯੋ-ਯੋ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੇ 160 ਪੰਨਿਆਂ ਦੀ ਚਾਰਜਸ਼ੀਟ ਵਿੱਚ ਦੱਸਿਆ।

ਓਹੀ ਚਾਰਜਸ਼ੀਟ ਜੋ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤੀ ਗਈ। ਮਸ਼ਹੂਰ ਗਾਇਕ ਤੇ ਰੈਪਰ ਯੋ-ਯੋ ਹਨੀ ਸਿੰਘ ਜੋ ਪੰਜਾਬੀ ਦੇ ਨਾਲ ਨਾਲ ਹਰਿਆਣਵੀ ਤੇ ਬਾਲੀਵੁਡ ਤੱਕ ਆਪਣੀ ਧੱਕ ਜਮਾ ਚੁੱਕੇ ਹਨ ਉਹਨਾਂ ਦੀਆਂ ਮੁਸ਼ਕਿਲਾਂ ਹੋਰ ਵਧਣ ਜਾ ਰਹੀਆਂ ਹਨ। ਹਨੀ ਸਿੰਘ ਖਿਲਾਫ਼ ਪੇਸ਼ ਕੀਤੀ ਗਈ 160 ਪੰਨਿਆਂ ਦੀ ਚਾਰਜਸ਼ੀਟ ਵਿੱਚ ਪਤਨੀ ਸ਼ਾਲਿਨੀ ਨੇ ਹਨੀਮੂਨ ‘ਤੇ ਜੋ ਘਟਨਾ ਵਾਪਰੀ ਉਸ ਦਾ ਵੀ ਜ਼ਿਕਰ ਕੀਤਾ।

ਸ਼ਾਲਿਨੀ ਨੇ ਚਾਰਜਸ਼ੀਟ ਵਿੱਚ ਲਿਖਵਾਇਆ ਹੈ ਕਿ, ‘ਜਦੋਂ ਅਸੀਂ ਵਿਆਹ ਤੋਂ ਬਾਅਦ ਹਨੀਮੂਨ ਲਈ ਮਾਰੀਸ਼ਸ ਗਏ ਤਾਂ ਓਥੇ ਜਾਂਦੇ ਹੀ ਹਰਦੇਸ਼ ਉਰਫ ਹਨੀ ਦਾ ਵਿਵਹਾਰ ਬਦਲ ਗਿਆ, ਉਸਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਉਹ (ਹਨੀ ਸਿੰਘ) ਚੁੱਪ ਚੁੱਪ ਰਹਿਣ ਲੱਗਿਆ, ਇਥੋਂ ਤੱਕ ਕਈ ਹੋਟਲ ਦੇ ਕਮਰੇ ਵਿੱਚ ਮੈਨੂੰ (ਸ਼ਾਲਿਨੀ) ਇਕੱਲਿਆਂ ਛੱਡ ਬਾਹਰ ਵੀ ਚਲੇ ਗਏ। ਜਦੋਂ ਮੈਂ ਗੁੱਸੇ ਬਾਰੇ ਪੁੱਛਿਆ ਤਾਂ ਹਨੀ ਨੇਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਇਥੋਂ ਤੱਕ ਇਹ ਵੀ ਕਿਹਾ ਕਿ ਮੈਂ ਯੋ-ਯੋ ਹਨੀ ਸਿੰਘ ਹਾਂ ਮੇਰੇ ਤੋਂ ਕੋਈ ਸਵਾਲ ਨਹੀਂ ਕਰ ਸਦਕਾ, ਤੁਸੀਂ ਵੀ ਨਹੀਂ।’

ਸ਼ਾਲਿਨੀ ਨੇ ਦੱਸਿਆ ਕਿ ਉਸਦੇ ਪਰਿਵਾਰ ਵੱਲੋਂ ਵੀ ਉਸਦਾ ਸ਼ੋਸ਼ਣ ਕੀਤਾ ਜਾਂਦਾ ਰਿਹਾ। ਮਾਨਸਿਕ ਤੌਰ ‘ਤੇ ਬਹੁਤ ਪ੍ਰੇਸ਼ਾਨ ਕੀਤਾ ਗਿਆ। ਹਨੀ ਨੇ ਇਥੋਂ ਤੱਕ ਕਿਹਾ ਕਿ ਉਹ ਵਿਆਹ ਹੀ ਨਹੀਂ ਕਰਨਾ ਚਾਹੁੰਦਾ ਸੀ, ਸਿਰਫ ਵਾਅਦਾ ਕੀਤਾ ਸੀ ਇਸ ਲਈ ਵਿਆਹ ਕਰਨਾ ਪਿਆ। ਸ਼ਾਲਿਨੀ ਨੇ ਦੱਸਿਆ ਕਿ ਹਨੀ ਦੇ ਹੋਰ ਕਈ ਕੁੜੀਆਂ ਨਾਲ ਸਰੀਰਕ ਸੰਬੰਧ ਵੀ ਹਨ। ਕਿਸੇ ਮਿਊਜ਼ਿਕ ਫ਼ੰਕਸ਼ਨ ‘ਤੇ ਲਿਜਾਉਣ ਲਈ ਹਨੀ ਆਪਣੀ ਪਤਨੀ ਸ਼ਾਲਿਨੀ ਨਾਲ ਕੁੱਟਮਾਰ ਵੀ ਕਰਦਾ ਸੀ। ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਈ ਅਤੇ ਹੁਣ ਉਸਨੇ ਇਨਸਾਫ਼ ਲੈਣ ਲਈ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਹੁਣ ਇਸ ਸਭ ਤੋਂ ਬਾਅਦ ਹਨੀ ਸਿੰਘ ਦੀਆਂ ਮੁਸ਼ਕਿਲਾਂ ਬਹੁਤ ਜਿਆਦਾ ਵੱਧ ਸਕਦੀਆਂ ਹਨ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੇਤੀ ਕਾਨੂੰਨਾਂ ਨੂੰ ਲੈ ਕੇ ਹਰਸਿਮਰਤ ਬਾਦਲ ਅਤੇ ਰਵਨੀਤ ਬਿੱਟੂ ਸੰਸਦ ਬਾਹਰ ‘ਚ ਬਹਿਸ

ਟੋਕੀਓ ਓਲੰਪਿਕ : ਭਾਰਤ ਲਈ ਇੱਕ ਹੋਰ ਤਗਮਾ ਪੱਕਾ, ਦੂਜਾ ਚਾਂਦੀ ਜਾਂ ਪਹਿਲਾ ਸੋਨ ਤਗਮਾ !