ਜਪਾਨ ਵਿਖੇ ਟੋਕੀਓ ਓਲੰਪਿਕ ਵਿੱਚ ਪੰਜਾਬ ਨੂੰ ਇੱਕ ਨਵੀਂ ਪਹਿਚਾਣ ਦੇਣ ਵਾਲੀ ਕਮਲਪ੍ਰੀਤ ਕੌਰ ਪਟਿਆਲਾ ਪਹੁੰਚੀ। ਓਲੰਪਿਕਸ ਵਿੱਚ ਡਿਸਕਸ ਥ੍ਰੋ ਮੁਕਾਬਲੇ ਵਿੱਚ ਸਿਖਰਲੀਆਂ 6 ਥਾਵਾਂ ਵਿੱਚ ਆਪਣੀ ਥਾਂ ਬਣਾਉਣ ਤੋਂ ਬਾਅਦ ਭਾਰਤ ਦਾ ਨਾਮ ਉੱਚਾ ਚੁੱਕਿਆ। ਭਾਵੇਂ ਓਥੇ ਕਮਲਪ੍ਰੀਤ ਕੌਰ ਤਗਮਾ ਨਹੀਂ ਜਿੱਤ ਸਕੀ ਪਰ ਉਸਨੇ ਸਭ ਦਾ ਦਿਲ ਜਰੂਰ ਜਿੱਤ ਲਿਆ। 25 ਸਾਲਾ ਕਮਲਪ੍ਰੀਤ ਕੌਰ ਜਦੋਂ ਪਟਿਆਲਾ ਪਹੁੰਚੀ ਤਾਂ ਉਸਦਾ ਭਰਵਾਂ ਸਵਾਗਤ ਕੀਤਾ ਗਿਆ। ਪਟਿਆਲਾ ਕਮਲਪ੍ਰੀਤ ਕੌਰ ਲਈ ਕਰਮਭੂਮੀ ਹੈ ਇਸ ਲਈ ਜਨਮਭੂਮੀ ਤੋਂ ਪਹਿਲਾਂ ਉਹ ਆਪਣੀ ਕਰਮਭੂਮੀ ਪਹੁੰਚੀ।
ਕਮਲਪ੍ਰੀਤ ਦੇ ਸਵਾਗਤ ਲਈ ਐੱਨ.ਆਈ.ਐੱਸ. ਦੇ ਕੋਚ ਤੇ ਖੇਡ ਪ੍ਰੇਮੀ ਮੌਜੂਦ ਰਹੇ। ਆਪਣੀ ਕੋਸਚ ਰਾਖੀ ਤਿਆਗੀ ਦੀ ਮੌਜੂਦਗੀ ਵਿੱਚ ਕਮਲਪ੍ਰੀਤ ਨੇ ਕਿਹਾ ਕਿ ਸਾਡੇ ਦੇਸ਼ ‘ਚ ਖੇਡਾਂ ਲਈ ਬੁਨਿਆਦੀ ਸਹੂਲਤਾਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ। ਉਸਦਾ ਅਗਲਾ ਟੀਚਾ ਪੈਰਿਸ ਓਲੰਪਿਕ ਹੈ ਅਤੇ ਉਹ ਓਥੇ ਸੋਨ ਤਗਮਾ ਜਿੱਤਣਾ ਜ਼ਿੱਦ ਹੈ। ਉਹ ਇਸ ਤੋਂ ਬਾਅਦ ਆਪਣੇ ਪਿੰਡ ਕਬਰਵਾਲਾ ਜੋ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਓਥੋਂ ਲਈ ਰਵਾਨਾ ਹੋ ਗਈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ