ਆਖ਼ਿਰ ਕੌਣ ਕਰ ਰਿਹਾ ਘੁਟਾਲੇ, ਕੌਣ ਮਾਰ ਰਿਹਾ ਗਰੀਬਾਂ ਦਾ ਹੱਕ, ਕਿੱਥੇ ਗਈ ਕਰੋੜਾਂ ਦੀ ਕਣਕ, ਕਿੱਥੇ ਗਾਇਬ ਹੋਏ ਅਫ਼ਸਰ !

ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਦੇ ਮੁੱਖ ਦਫਤਰ ਵਲੋਂ ਜ਼ਿਲਾ ਅੰਮ੍ਰਿਤਸਰ ਦੇ ਕੇਂਦਰ ਜੰਡਿਆਲਾ ਗੁਰੂ ਵਿਖੇ ਤਾਇਨਾਤ ਨਿਰੀਖਕ, ਜਸਦੇਵ ਸਿੰਘ ਦੇ ਅਚਾਨਕ ਲਾਪਤਾ ਹੋਣ ਬਾਰੇ ਸੂਚਨਾ ਮਿਲਣ ਤੇ ਤੁਰੰਤ ਮੁੱਖ ਦਫਤਰ ਦੀ ਸੈਂਟਰਲ ਵਿਜੀਲੈਂਸ ਕਮੇਟੀ (ਸੀ.ਵੀ.ਸੀ) ਨੂੰ ਟੀਮਾਂ ਦਾ ਗਠਨ ਕਰਕੇ ਜੰਡਿਆਲਾ ਗੁਰੂ ਵਿਖੇ ਪਨਗ੍ਰੇਨ ਦੇ ਗੋਦਾਮਾਂ/ਪਲਿੰਥਾਂ ਦੀ ਸਪੈਸ਼ਲ ਪੀ.ਵੀ. ਕਰਨ ਲਈ ਹਦਾਇਤ ਕੀਤੀ ਗਈ। ਸੀ.ਵੀ.ਸੀ. ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਪੜਤਾਲ ਕੀਤੀ ਗਈ, ਜਿਸਦੀ ਮੁਢਲੀ ਰਿਪੋਰਟ ਅਨੁਸਾਰ ਜੰਡਿਆਲਾ ਗੁਰੂ ਕੇਂਦਰ ਵਿਖੇ ਸਾਲ 2018-19, 2020-21 ਅਤੇ 2021-22 ਦੇ ਕੇਂਦਰੀ ਪੂਲ ਅਤੇ ਡੀ.ਸੀ.ਪੀ ਕਣਕ ਦੇ ਸਟਾਕ ਵਿੱਚ 184344 ਬੋਰੀਆਂ (50 ਕਿਲੋ ਜੂਟ 30 ਕਿਲੋ ਪੀ.ਪੀ ) ਦੀ ਘਾਟ ਪਾਈ ਗਈ ਹੈ, ਜਿਸਦੀ ਕੀਮਤ ਤਕਰੀਬਨ 20 ਕਰੋੜ ਰੁਪਏ ਬਣਦੀ ਹੈ।

ਇਸਦਾ ਗੰਭੀਰ ਨੋਟਿਸ ਲੈਂਦੇ ਹੋਏ ਉਨਾਂ ਵੱਲੋਂ ਇਸ ਕੇਸ ਵਿੱਚ ਸਾਰੇ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ, ਜਿਨਾਂ ਅਨੁਸਾਰ ਅੰਮਿ੍ਤਸਰ ਜ਼ਿਲੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਤਾਇਨਾਤ ਅਮਰਿੰਦਰ ਸਿੰਘ, ਡੀ.ਐਫ.ਐਸ.ਓ. ਅਤੇ ਅਰਸ਼ਦੀਪ ਸਿੰਘ, ਏ.ਐਫ.ਐਸ.ਓ. ਨੂੰ ਤੁਰੰਤ ਮੁਅੱਤਲੀ ਅਧੀਨ ਕਰਦੇ ਹੋਏ, ਉਨਾਂ ਖਿਲਾਫ ਵਿਭਾਗੀ ਕਾਰਵਾਈ/ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਰਾਜ ਰਿਸ਼ੀ ਮਹਿਰਾ, ਡੀ.ਐਫ.ਐਸ.ਸੀ. ਅੰਮ੍ਰਿਤਸਰ ਅਤੇ ਉਨਾਂ ਤੋਂ ਪਹਿਲਾਂ ਤਾਇਨਾਤ ਡੀ.ਐਫ.ਐਸ.ਸੀ. ਅੰਮ੍ਰਿਤਸਰ, ਜਸਜੀਤ ਕੌਰ ਵਿਰੁੱਧ ਵੀ ਸੁਪਰਵਾਇਜ਼ਰੀ ਲੈਪਸ ਅਤੇ ਅਣਗਹਿਲੀ ਕਾਰਣ ਵਿਭਾਗੀ ਕਾਰਵਾਈ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ।

ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ ਦਿਹਾਤੀ ਵਿਖੇ ਦੋਸ਼ੀ ਨਿਰੀਖਕ ਵਿਰੁੱਧ ਐਫ.ਆਈ.ਆਰ ਨੰ 0239 ਮਿਤੀ 06.08.2021 ਦਰਜ ਕਰਵਾਈ ਗਈ ਹੈ। ਸੀ.ਵੀ.ਸੀ. ਦੀ ਮੁੱਢਲੀ ਰਿਪੋਰਟ ਵਿੱਚ ਕਣਕ ਦੀ ਬੋਗਸ ਖ਼ਰੀਦ ਅਤੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਵਿੱਚ ਵੀ ਹੇਰਾਫੇਰੀ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਇਸ ਸਬੰਧ ਵਿਚ ਸੀ.ਵੀ.ਸੀ. ਨੂੰ ਆਦੇਸ਼ ਦਿੱਤੇ ਗਏ ਹਨ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ, ਜੰਡਿਆਲਾ ਗੁਰੂ ਕੇਂਦਰ ਵਿਖੇ ਸਾਲ 2018-19 ਤੋਂ ਕੇਂਦਰੀ ਪੂਲ ਦੇ ਸਟਾਕ ਦੀ ਪੜਤਾਲ ਦੇ ਨਾਲ ਪੀ.ਐਮ.ਜੀ.ਕੇ.ਵਾਈ/ ਐਨ.ਐਫ.ਐਸ.ਏ. – 2013 ਅਧੀਨ ਵੰਡੀ ਗਈ ਕਣਕ ਬਾਰੇ ਵੀ ਰਿਪੋਰਟ ਦਿੱਤੀ ਜਾਵੇ। ਇਸ ਕੇਸ ਦੀ ਹੋਰ ਜਾਂਚ ਲਈ ਚੌਕਸੀ ਵਿਭਾਗ , ਪੰਜਾਬ ਨੂੰ ਵੀ ਲਿਖਣ ਦਾ ਫੈਸਲਾ ਕੀਤਾ ਗਿਆ ਹੈ।

ਖੁਰਾਕ ਅਤੇ ਸਪਲਾਈਜ਼ ਮੰਤਰੀ , ਪੰਜਾਬ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਸਰਕਾਰ ਵਲੋਂ ਕਿਸੇ ਵੀ ਤਰਾਂ ਦੇ ਭਿ੍ਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਂਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸਨੂੰ ਤਿੰਨ ਹਫਤਿਆਂ ’ਚ ਰਿਪੋਰਟ/ਸੁਝਾਅ ਦੇਣ ਲਈ ਹਦਾਇਤ ਕੀਤੀ ਗਈ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

8.50 ਲੱਖ ਕਿਸਾਨਾਂ ਨੂੰ ਮਿਲੇਗਾ ਸਰਕਾਰੀ ਸਿਹਤ ਬੀਮਾ ਯੋਜਨਾ ਦਾ ਲਾਭ, ਇੰਝ ਕਰੋ ਅਪਲਾਈ

ਟੀ.ਵੀ. ਅਤੇ ਫਿਲਮ ਜਗਤ ਦੇ ਮਸ਼ਹੂਰ ਅਦਾਕਾਰ ਅਨੁਪਮ ਸ਼ਿਆਮ ਦਾ ਦੇਹਾਂਤ