ਜਲੰਧਰ ਕੈਂਟ ਹਲਕੇ ਤੋਂ ਵਿਧਾਇਕ ਪ੍ਰਗਟ ਸਿੰਘ ਦੀ ਨਵਜੋਤ ਸਿੱਧੂ ਨਾਲ ਪੱਕੀ ਯਾਰੀ ਜੱਗ ਜਾਹਿਰ ਹੈ। ਓਲੰਪੀਅਨ ਪ੍ਰਗਟ ਸਿੰਘ ਨੇ ਕਾਂਗਰਸ ਵਿੱਚ ਆ ਕੇ ਵਿਧਾਇਕੀ ਲਈ ਚੋਣ ਲੜੀ ਅਤੇ ਜਿੱਤ ਵੀ ਹਾਸਲ ਕੀਤੀ। ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਅਤੇ ਪ੍ਰਗਟ ਸਿੰਘ ਨੇ 2016 ਵਿੱਚ ਇਕੱਠਿਆਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਹੁਣ ਯਾਰੀ ਪੁਗਾਉਂਦਿਆਂ ਨਵਜੋਤ ਸਿੱਧੂ ਨੇ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਲੰਮੇ ਸਮੇਂ ਤੋਂ ਪ੍ਰਗਟ ਸਿੰਘ ਸਰਕਾਰ ਵਿੱਚ ਇੱਕ ਹਾਸ਼ੀਏ ‘ਤੇ ਸਨ, ਸਰਕਾਰ ਵਿੱਚ ਵਿਧਾਇਕ ਹੋਣ ਦੇ ਬਾਵਜੂਦ ਸੁਣਵਾਈ ਨਹੀਂ ਸੀ ਹੁੰਦੀ।
ਹੁਣ ਨਵਜੋਤ ਸਿੱਧੂ ਨੇ ਆਪਣੀ ਟੀਮ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਓਸੇ ਟੀਮ ਵਿੱਚ ਪ੍ਰਗਟ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਪ੍ਰਗਟ ਸਿੰਘ ਲੰਮੇ ਸਮੇਂ ਤੋਂ ਕੈਪਟਨ ਤੱਕ ਚਿੱਠੀਆਂ ਭੇਜਦੇ ਰਹੇ ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਚਿੱਠੀ ਵਿੱਚ ਬੇਅਦਬੀ ਤੋਂ ਇਲਾਵਾ ਨਸ਼ਾ ਮਾਫ਼ੀਆ ਅਤੇ ਟ੍ਰਾੰਸਪੋਰਟ ਮਾਫ਼ੀਆ ਬਾਰੇ ਸਵਾਲ ਚੁੱਕੇ ਸਨ ਪਰ ਸੁਣਵਾਈ ਕਦੇ ਨਾ ਹੋਈ। ਇਸ ਲਈ ਜਿੰਨਾਂ ਨੂੰ ਕੈਪਟਨ ਨੇ ਦਰਕਿਨਾਰ ਕੀਤਾ ਸੀ ਹੁਣ ਨਵਜੋਤ ਸਿੱਧੂ ਉਹਨਾਂ ਨੂੰ ਹੀ ਪਾਰਟੀ ਵਿੱਚ ਉੱਪਰ ਲੈ ਕੇ ਆ ਰਹੇ ਹਨ। ਨਵਜੋਤ ਸਿੱਧੂ ਹੁਣ ਨੌਜਵਾਨਾਂ ਦੀ ਟੀਮ ਤਿਆਰ ਕਰ ਰਹੇ ਹਨ ਜਿਸ ਨਾਲ ਕੈਪਟਨ ਨੂੰ ਜਰੂਰ ਧੱਕਾ ਲੱਗੇਗਾ।
ਇਹ ਵੀ ਚਰਚਾ ਚੱਲ ਰਹੀ ਹੈ ਕਿ ਜਲਦ ਹੀ ਅਮਰਿੰਦਰ ਰਾਜਾ ਵੜਿੰਗ ਨੂੰ ਵੀ ਜਲਦ ਕੋਈ ਅਹੁਦਾ ਦਿੱਤਾ ਜਾ ਸਕਦਾ ਹੈ। ਰਾਹੁਲ ਗਾਂਧੀ ਦੀ ਸੋਚ ਉੱਤੇ ਨਵਜੋਤ ਸਿੰਘ ਤੇਜ਼ੀ ਨਾਲ ਕੰਮ ਕਰਦੇ ਨਜ਼ਰ ਆ ਰਹੇ ਹਨ। ਜੋ ਜੋ ਲੋਕ ਕਾਂਗਰਸ ਸਰਕਾਰ ਵਿੱਚ ਦਰਕਿਨਾਰ ਰਹੇ ਓਹਨਾ ਨੂੰ ਉੱਪਰ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਪ੍ਰਗਟ ਸਿੰਘ ਨੇ ਨਵਜੋਤ ਸਿੱਧੂ ਦੀ ਹਰ ਥਾਂ ਪਿੱਠ ਸਾਂਝੀ ਕੀਤੀ। ਨਵਜੋਤ ਸਿੱਧੂ ਨੂੰ ਪ੍ਰਧਾਨਗੀ ਤੱਕ ਪਹੁੰਚਾਉਣ ਲਈ ਪ੍ਰਗਟ ਸਿੰਘ ਪਿੱਠ ਨਾਲ ਪਿੱਠ ਜੋੜਕੇ ਖੜ੍ਹੇ ਰਹੇ ਅਤੇ ਸਿੱਧੂ ‘ਤੇ ਹੋਏ ਵਾਰਾਂ ਦਾ ਮੂੰਹ ਤੋੜ ਜਵਾਬ ਦਿੱਤਾ। ਇਸੇ ਦੇ ਚਲਦਿਆਂ ਹੁਣ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਵਿੱਚ ਵੱਡਾ ਅਹੁਦਾ ਮਿਲਿਆ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ