3 ਪੀੜ੍ਹੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨ ਵਾਲੇ ਸੇਖਵਾਂ ਪਰਿਵਾਰ ‘ਚੋਂ ਗੁਰਦਾਸਪੁਰ ਤੋਂ ਸੇਵਾ ਸਿੰਘ ਸੇਖਵਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ। ਸੇਵਾ ਸਿੰਘ ਸੇਖਵਾਂ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਗੁੱਸਾ ਵੀ ਜ਼ਾਹਿਰ ਕੀਤਾ। ਸੇਵਾ ਸਿੰਘ ਨੇ ਕਿਹਾ ਕਿ ਪਿਛਲੇ 8 ਮਹੀਨਿਆਂ ਤੋਂ ਉਹ ਬਿਮਾਰ ਸਨ, ਅਕਾਲੀ ਦਲ ਵਿੱਚੋਂ ਕਿਸੇ ਨੇ ਵੀ ਸਾਰ ਤੱਕ ਨਹੀਂ ਲਈ, ਹੁਣ ਪਾਰਟੀ ਵਿੱਚ ਮੈਂ ਕੀ ਕਰਨਾ। ਇਸ ਲਈ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਸੇਵਾ ਸਿੰਘ ਸੇਖਵਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਕਬੂਲਿਆ। ਮਾਝੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਮਜਬੂਤੀ ਮਿਲੀ ਅਤੇ ਸੇਵਾ ਸਿੰਘ ਨੇ ਵੀ ਇਹੀ ਕਿਹਾ ਕਿ ਉਹ ਹੁਣ ਆਖ਼ਰੀ ਸਮੇਂ ਤੱਕ ‘ਆਪ’ ਨਾਲ ਜੁੜੇ ਰਹਿਣਗੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੇਵਾ ਸਿੰਘ ਸੇਖਵਾਂ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਨਾਮ ਹੈ ਅਤੇ ਉਹ ਸਾਡੇ ਅੱਗੇ ਵੀ ਮਾਰਗ ਦਰਸ਼ਕ ਬਣੇ ਰਹਿਣਗੇ। ਅਰਵਿੰਦ ਕੇਜਰੀਵਾਲ ਲਈ ਸੇਖਵਾਂ ਨੇ ਕਿਹਾ ਕਿ ‘ਕੇਜਰੀਵਾਲ ਇੱਕ ਚੰਗੇ ਨੇਤਾ ਹਨ ਅਤੇ ਅਜਿਹੇ ਨੇਤਾ ਹੀ ਦੇਸ਼ ਦਾ ਚੰਗਾ ਭਵਿੱਖ ਬਣਾ ਸਕਦੇ ਹਨ।’ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਸਾਂਸਦ ਭਗਵੰਤ ਮਾਨ ਅਤੇ ਪੰਜਾਬ ਮਸਲਿਆਂ ਦੇ ਇੰਚਾਰਜ ਜਰਨੈਲ ਸਿੰਘ ਮੌਜੂਦ ਰਹੇ। ਵੱਡੀ ਗਿਣਤੀ ਵਿੱਚ ਇੱਕ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜਿਆ ਜਿਸ ਨਾਲ ਪਾਰਟੀ ਦੀ ਮਜਬੂਤੀ ਹੋਰ ਵਧੀ ਅਤੇ ਮਾਝੇ ਵਿੱਚ ਮਜਬੂਤ ਹੋਈ।

ਜੇਕਰ ਇੰਝ ਹੀ ਟਕਸਾਲੀ ਆਗੂ ਆਮ ਆਦਮੀ ਪਾਰਟੀ ਨਾਲ ਜੁੜਦੇ ਰਹੇ ਤਾਂ ਪਾਰਟੀ ਦੀ ਮਜਬੂਤੀ ਨੂੰ ਸੰਨ੍ਹ ਲਾਉਣੀ ਮੁਸ਼ਕਿਲ ਹੋਵੇਗੀ। ਅਰਵਿੰਦ ਕੇਜਰੀਵਾਲ ਮੁੜ ਤੋਂ ਪੰਜਾਬ ਆਏ ਹਨ ਇਸ ਦੌਰਾਨ ਪੰਜਾਬੀਆਂ ਲਈ ਉਹ ਵੱਡੇ ਐਲਾਨ ਵੀ ਕਰ ਸਕਦੇ ਹਨ। 2022 ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਆਪਣਾ ਆਪਣਾ ਦਾਅ ਖੇਡ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਜਿੱਤ ਕਿਸਨੂੰ ਨਸੀਬ ਹੁੰਦੀ ਹੈ। ਇਸ ਸਭ ਦੌਰਾਨ ਚਰਚਾ ਇਹ ਵੀ ਚੱਲ ਰਹੀ ਹੈ ਕਿ ਇਸ ਵਾਰ ਪੰਜਾਬ ਲਈ ਮੁੱਖ ਮੰਤਰੀ ਦਾ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਕੌਣ ਹੋਵੇਗਾ। ਪਿਛਲੀ ਵਾਰ ਪਾਰਟੀ ਤੋਂ ਵੱਡੀ ਗਲਤੀ ਵੀ ਹੀ ਰਹੀ ਸੀ ਕਿ ਅੰਤ ਤੱਕ ਮੁੱਖ ਮੰਤਰੀ ਦਾ ਕੋਈ ਵੀ ਚਿਹਰਾ ਪਾਰਟੀ ਕੋਲ ਨਹੀਂ ਸੀ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
