ਕਰੋੜਾਂ ਖਰਚ ਕਰਕੇ ਪੰਜਾਬ ਸਰਕਾਰ ਬਣਾਵੇਗੀ ਸਕੂਲਾਂ ਦੇ ਦਰਵਾਜੇ ! ਅਧਿਆਪਕ ਭਾਵੇਂ ਸੜਕਾਂ ‘ਤੇ ਰਹਿਣ ਰੁਲਦੇ…

ਪੰਜਾਬ ਸਰਕਾਰ ਨੇ ਪ੍ਰਾਇਮਰੀ ਅਤੇ ਮਿਲਡ ਸਕੂਲਾਂ ਦੇ ਨਵੇਂ ਗੇਟ ਬਨਾਉਣ ਅਤੇ ਪੁਰਾਣੇ ਗੇਟਾਂ ਦੀ ਮੁਰੰਮਤ ਕਰਨ ਲਈ ਚਾਰ ਕਰੋੜ ਰੁਪਏ ਦੇ ਕਰੀਬ ਰਾਸ਼ੀ ਜਾਰੀ ਕਰ ਦਿੱਤੀ ਹੈ ਤਾਂ ਜੋ ਸਕੂਲਾਂ ਦਾ ਮੂੰਹ-ਮੱਥਾ ਹੋਰ ਸੰਵਾਰਨ ਦੇ ਨਾਲ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਪੰਜਾਬ ਵਿੱਚ 70 ਫੀਸਦੀ ਸਕੂਲ ਨੂੰ ਸਮਾਰਟ ਸਕੂਲਾਂ ਵਿੱਚ ਬਦਲ ਦਿੱਤਾ ਗਿਆ ਹੈ ਜਿਸ ਕਰਕੇ ਇਨ੍ਹਾਂ ਸਕੂਲਾਂ ਦੀ ਪੂਰੀ ਤਰ੍ਹਾਂ ਕਾਇਆ-ਕਲਪ ਹੋ ਗਈ ਹੈ। ਪਰ ਸੂਬੇ ਦੇ 98 ਸਕੂਲਾਂ ਵਿੱਚ ਅਜੇ ਗੇਟ ਨਹੀਂ ਹਨ ਅਤੇ 1622 ਦੀ ਮੁਰੰਮਤ ਹੋਣ ਵਾਲੀ ਹੈ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਈਸ਼ਾ ਕਾਲੀਆ ਨੇ 3.93 ਕਰੋੜ ਰੁਪਏ ਜਾਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਹੈ। ਬੁਲਾਰੇ ਅਨੁਸਾਰ ਇਸ ਵੇਲੇ ਸੂਬੇ ਭਰ ਦੇ 81 ਪ੍ਰਾਇਮਰੀ ਸਕੂਲਾਂ ਅਤੇ 17 ਮਿਡਲ ਸਕੂਲਾਂ ਦੇ ਗੇਟ ਨਹੀਂ ਹਨ। ਇਨ੍ਹਾਂ ਬਨਾਉਣ ਵਾਸਤੇ ਕੁੱਲ 68.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸੂਬੇ ਵਿੱਚ 1177 ਪ੍ਰਾਇਮਰੀ ਅਤੇ 445 ਮਿਡਲ ਸਕੂਲਾਂ ਦੇ ਗੇਟਾਂ ਦੀ ਮੁਰੰਮਤ ਕਰਨ ਦੀ ਜ਼ਰੂਰਤ ਹੈ। ਇਸ ਵਾਸਤੇ 324.40 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਬੁਲਾਰੇ ਅਨੁਸਾਰ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸੂਬੇ ਦੇ 13225 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਦੇ ਇਨ੍ਹਾਂ ਦੀ ਪੂਰੀ ਤਰ੍ਹਾਂ ਕਾਇਆ ਕਲਪ ਕਰ ਦਿੱਤੀ ਗਈ ਹੈ। ਇਸ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਵਧੀਆ ਮਹੌਲ ਬਣਿਆ ਹੈ ਜਿਸ ਦਾ ਪ੍ਰਗਟਾਵਾ ਪਿਛਲੇ ਤਿੰਨ ਸਾਲ ਤੋਂ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਵਿਦਿਆਰਥੀਆਂ ਦੀ ਗਿਣਤੀ ਵਧਣ ਤੋਂ ਸਪਸ਼ਟ ਤੌਰ ’ਤੇ ਹੁੰਦਾ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸ ਨੇ ਮਰਹੂਮ ਬੇਅੰਤ ਸਿੰਘ ਨੂੰ ਕੀਤਾ ਚੇਤੇ, ਸਾਰੇ ਕਾਂਗਰਸੀ ਹੋਏ ਇਕੱਠੇ

ਇੱਕ ਹੋਰ ਪੰਜਾਬੀ ਬਣਿਆ ਅੱਤਵਾਦੀ ! ਪੁਲਿਸ ਨੇ 2 ਗ੍ਰਨੇਡ ਨਾਲ ਕੀਤਾ ਗ੍ਰਿਫ਼ਤਾਰ, ਕੀਤੇ ਹੋਣਾ ਸੀ ਹਮਲਾ !