ਨਕੋਦਰ ਡੇਰੇ ਤੋਂ ਤੀਸਰੀ ਪਾਤਸ਼ਾਹੀ ਸਬੰਧੀ ਦਿੱਤੇ ਵਿਵਾਦਤ ਬਿਆਨ ਵਿੱਚ ਗੁਰਦਾਸ ਮਾਨ ਦੇ ਖਿਲਾਫ਼ FIR ਦਰਜ ਹੋਈ ਤਾਂ ਹੁਣ ਸੁਣਵਾਈ ਦਾ ਦੌਰ ਚੱਲ ਪਿਆ। ਗੁਰਦਾਸ ਮਾਨ ਖਿਲਾਫ਼ ਦਰਜ ਹੋਈ FIR ਤੋਂ ਬਾਅਦ ਗੁਰਦਾਸ ਮਾਨ ਨੇ ਜਮਾਨਤ ਅਰਜੀ ਦਾਖਲ ਕੀਤੀ। ਇਸ ਜਮਾਨਤ ਅਰਜੀ ‘ਤੇ ਅਗਲੀ ਸੁਣਵਾਈ ਅਦਾਲਤ ਵੱਲੋਂ 7 ਸਤੰਬਰ ਨੂੰ ਕੀਤੀ ਜਾਣੀ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਨੇ ਤੀਸਰੀ ਪਾਤਸ਼ਾਹੀ ਦੀ ਬਰਾਬਰੀ ਨਕੋਦਰ ਡੇਰੇ ਦੇ ਸੰਚਾਲਕ ਨਾਲ ਕੀਤੀ ਸੀ ਜਿਸ ਤੋਂ ਬਾਅਦ ਸਿੱਖ ਕੌਮ ਵੱਲੋਂ ਗੁਰਦਾਸ ਮਾਨ ਦੇ ਖਿਲਾਫ਼ ਪਰਚਾ ਦਰਜ ਕਰਵਾਇਆ ਸੀ।
ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਨਾਲ ਵਿਵਾਦ ਜੁੜਦੇ ਜਾ ਰਹੇ ਹਨ। ਪਹਿਲੇ ਵਿਵਾਦ ਹਾਲੇ ਠੰਡੇ ਨਹੀਂ ਹੋਏ ਕਿ ਇੱਕ ਸਟੇਜ ‘ਤੇ ਗੁਰਦਾਸ ਮਾਨ ਨੇ ਨਵਣਾ ਵਿਵਾਦ ਸਹੇੜ ਲਿਆ। ਗੁਰਦਾਸ ਮਾਨ ਨੇ ਨਕੋਦਰ ਵਿਖੇ ਆਪਣੇ ਸ਼ੋਅ ਦੌਰਾਨ ਗੁਰੂ ਅਮਰਦਾਸ ਜੀ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ। ਇਹ ਟਿੱਪਣੀ ਕਰਨ ਤੋਂ ਬਾਅਦ ਗੁਰਦਾਸ ਮਾਨ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਿੱਖ ਧਰਮ ਦੇ ਤੀਸਰੇ ਗੁਰੂ ਸਾਹਿਬ ਜੀ ਨਾਲ ਗੁਰਦਾਸ ਮਾਨ ਨੇ ਨਕੋਦਰ ਡੇਰੇ ਦੇ ਸੰਚਾਲਕ ਲਾਡੀ ਸ਼ਾਹ ਦੀ ਤੁਲਨਾ ਕੀਤੀ ਸੀ।
ਇਸ ਸਬੰਧੀ ਬਿਆਨ ਦੇਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਿਚ ਰੋਸ਼ ਸੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲਗਾਤਾਰ ਹੋ ਰਹੇ ਵਿਰੋਧ ਤੋਂ ਬਾਅਦ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋਕੇ ਮੁਆਫ਼ੀ ਵੀ ਮੰਗੀ ਸੀ। ਉਹਨਾਂ ਨੇ ਮੁਆਫ਼ੀ ‘ਚ ਕਿਹਾ, ‘ਮੈਂ ਬਾਬਾ ਮੁਰਾਦ ਸ਼ਾਹ ਨਾਲ ਗੁਰੂ ਸਾਹਿਬ ਦੀ ਤੁਲਨਾ ਨਹੀਂ ਸੀ ਕੀਤੀ।’ ਹੁਣ ਸਿੱਖ ਸੰਗਤ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਸੱਚਮੁੱਚ ਪਛਤਾਵਾ ਹੈ ਤਾਂ ਸੰਗਤ ਵਿਚ ਆਕੇ ਮੁਆਫੀ ਮੰਗਣ। ਸੋਸ਼ਲ ਮੀਡੀਆ ਉੱਤੇ ਮੁਆਫ਼ੀ ਮੰਗਣ ਉੱਤੇ ਉਹਨਾਂ ਗੁਰਦਾਸ ਮਾਨ ਦੇ ਖਿਲ਼ਾਫ ਧਾਰਾ 295-ਏ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ