ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪੰਜਾਬ ਦੇ 100 ਦਿਨ ਦੀ ਯਾਤਰਾ ਕੀਤੀ ਜਾ ਰਹੀ ਹੀ ਅਜਿਸ ਵਿੱਚ ਉਹਨਾਂ ਕਿਹਾ ਕਿ ਉਹ ਪੰਜਾਬੀਆਂ ਨਾਲ ਮੁਸ਼ਕਿਲਾਂ ਦੀਆਂ ਗੱਲਾਂ ਕਰਨਗੇ। ਇਸੇ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਨੇ ਸੁਖਬੀਰ ਬਾਦਲ ਦੇ ਕਿਸਾਨ ਭੇਸ ਵਿੱਚ ਸਮਾਜ ਵਿਰੋਧੀ ਅਨਸਰ ਸਰਗਰਮ ਵਾਲੇ ਬਿਆਨ ਤੇ ਤਿੱਖੀ ਪ੍ਰਤੀਕਿਰਆ ਦਿੰਦਿਆਂ ਕਿਹਾ ਕੇ ਕਿਸਾਨ ਭੇਸ ਚ ਸਮਾਜ ਵਿਰੋਧੀ ਅਨਸਰ ਨਹੀ ਬਲਕਿ ਅਕਾਲੀ ਭੇਸ ਕਾਰਪੋਰੇਟ ਦੇ ਕਰਿੰਦੇ ਸਰਗਰਮ ਨੇ ਜੋ ਕਿਸਾਨ ਘੋਲ ਨੂੰ ਢਾਹ ਲਾ ਰਹੇ ਨੇ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕੇ ਕਿਸਾਨ ਜਮੀਨ ਬਚਾਉਣ ਲਈ ਤੇ ਸੁਖਬੀਰ ਬਾਦਲ ’ਤੇ ਸੱਤਾ ‘ਚ ਆ ਕੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਚਿੰਤਤ ਹੈ।
ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਖੁਦ ਵੀ ਟਰਾਂਸਪੋਰਟ, ਹੋਟਲ, ਕੇਬਲ ਸਮੇਤ ਹੋਰਨਾਂ ਖੇਤਰਾਂ ਦਾ ਵੱਡਾ ਕਾਰਪੋਰੇਟ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨਿੱਜੀ ਹਿੱਤਾਂ ਖਾਤਰ ਸਾਰੇ ਪੰਜਾਬ ਦੀ ਬਲੀ ਦੇ ਕੇ ਕਿਸਾਨੀ ਵਿਰੋਧੀ ਕਾਲੇ ਕਾਨੂੰਨਾਂ ਦੀ ਸ਼ਰੇਆਮ ਹਮਾਇਤ ਕਰਦਾ ਰਿਹਾ ਹੈ। ਜਦੋਂ ਲੋਕਾਂ ਦਾ ਦਬਾਅ ਵਧਿਆ ਤਾਂ ਜਾ ਕੇ ਇਹਨਾਂ ਆਪਣਾ ਨਾੜੂਆ ਭਾਜਪਾ ਨਾਲੋਂ ਕੱਟਿਆ। ਪਰ ਕਾਰਪੋਰੇਟ ਦੀ ਦਲਾਲ ਬਾਦਲ ਐਂਡ ਪਰਿਵਾਰ ਪਾਰਟੀ ਹਾਲੇ ਵੀ ਭਾਜਪਾ ਦੀ ਕੁੱਛੜ ਚੜ੍ਹ ਕੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਸਿਰਫ਼ ਸੱਤਾ ਦੀ ਹਵਸ ਲਈ ਸਿਆਸੀ ਸਰਗਰਮੀ ਕਰ ਰਹੀ ਹੈ।
ਕਿਸਾਨ ਆਗੂਆਂ ਕਿਹਾ ਕਿ ਕਿਸਾਨੀ ਭੇਸ ਦੇਸ਼ਭਗਤ ਕਿਸਾਨ ਹਨ ਜੋ ਦੇਸ਼ ਦਾ ਜਲ ਜੰਗਲ ਜਮੀਨ ਬਚਾਉਣ ਲਈ ਲੜ ਰਹੇ ਨੇ। ਓੁਹਨਾਂ ਕਿਹਾ ਕਿ ਸੁਖਬੀਰ ਨੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ 100 ਦਿਨ ਦੀ ਯਾਤਰਾ ਕਿਉਂ ਨਹੀਂ ਕੀਤੀ ਸੀ? ਉਹ ਹਰ ਹਲਕੇ ’ਚ ਜਾ ਕੇ ਉਮੀਦਵਾਰ ਐਲਾਨਣ ਦੀ ਥਾਂ ਹਰ ਹਲਕੇ ’ਚੋਂ ਲੋਕਾਂ ਨੂੰ ਕੇ ਮੋਰਚਿਆਂ ’ਤੇ ਕਿਉਂ ਨਹੀਂ ਭੇਜਦਾ।? ਉਸਦੀ ਇਹ ਯਾਤਰਾ ਸਿਰਫ਼ ਪੰਜਾਬ ਦੀ ਸੱਤਾ ਹਥਿਆ ਕੇ ਕੇਂਦਰ ਅਤੇ ਕਾਰਪੋਰੇਟ ਦੀ ਦਲਾਲੀ ਤੱਕ ਹੀ ਸੀਮਿਤ ਹੈ। ਉਨ੍ਹਾਂ ਕਿਹਾ ਕਿ ਜੇ ਸੁਖਬੀਰ ਬਾਦਲ ਕੋਲ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਤਾਂ ਉਸਨੂੰ ਸਿਆਸਤ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਕਿਸਾਨ ਨਹੀਂ ਸਗੋਂ ਖੁਦ ਬਾਦਲ ਪਾਰਟੀ ਨੇ ਸੱਤਾ ਚ ਹੁੰਦਿਆਂ ਨਸ਼ਿਆਂ ਨੂੰ ਵਧਾਉਣ ਨਾਲ, ਨਰਮੇ ਦੀ ਫ਼ਸਲ ਮਾੜੀਆਂ ਸਪਰੇਆਂ ਕਾਰਨ ਬਰਬਾਦ ਕਰਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਤੇ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰਦੇ ਬੇਕਸੂਰ ਨਿਹੱਥੇ ਲੋਕਾਂ ਉੱਪਰ ਗੋਲੀਆਂ ਚਲਾ ਕੇ ਭੰਗ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਦੇਸ਼ ਭਰ ਦੇ ਕਿਸਾਨਾਂ ਦਾ ਮੋਢੀ ਬਣਿਆ ਹੈ ਜਿਹੜਾ ਦੇਸ਼-ਦੁਨੀਆਂ ਨੂੰ ਕਾਰਪੋਰੇਟ ਦੀ ਲੁੱਟ ਅਤੇ ਉਸਦੇ ਦਲਾਲਾਂ ਖ਼ਿਲਾਫ਼ ਸੰਘਰਸ਼ ਦਾ ਰਾਹ ਦਿਖਾ ਰਿਹਾ ਹੈ।
ਉਨ੍ਹਾਂ ਸੁਖਬੀਰ ਦੇ ਇਸ ਬਿਆਨ ਨੂੰ ਉਸਦੀ ਸੱਤਾ ਲਈ ਭੁੱਖ ਦਾ ਪ੍ਰਗਟਾਵਾ ਕਰਾਰ ਦਿੰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਕਾਲੀਆਂ ਸਮੇਤ ਸਾਰੀਆਂ ਵੋਟ ਬਟੋਰੂ ਪਾਰਟੀਆਂ ਨੂੰ ਸਵਾਲ ਕਰਨ ਤੇ ਪੰਜਾਬ ਦੇ ਮੁੱਦਿਆਂ ਬਾਰੇ ਪੁੱਛਣ ਤੇ ਜਦ ਤੱਕ ਦਿੱਲੀ ਮੋਰਚਾ ਨਹੀ ਜਿੱਤਿਆ ਜਾਂਦਾ ਵੋਟਾਂ ਵੱਲ ਧਿਆਨ ਨਾ ਕਰਨ
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ