ਪੰਜਾਬ ਕਾਂਗਰਸ ਦੇ ਮਸਲਿਆਂ ਨੂੰ ਸੁਲਝਾਉਣ ਲਈ ਹਰੀਸ਼ ਰਾਵਤ ਸਿਸਵਾਂ ਫਾਰਮ ਪਹੁੰਚੇ ਅਤੇ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਕਰ ਰਹੇ ਹਨ। ਪੰਜਾਬ ਕਾਂਗਰਸ ਵਿਚਲਾ ਕਲੇਸ਼ ਖਤਮ ਨਹੀਂ ਹੋ ਰਿਹਾ, ਬੇਸ਼ੱਕ ਹਰੀਸ਼ ਰਾਵਤ ਇਹ ਕਹਿੰਦੇ ਰਹੇ ਹੋਣ ਕਿ ਜਲਦ ਸਭ ਠੀਕ ਹੋਵੇਗਾ। ਹਜੇ ਵੀ ਕਾਂਗਰਸ ਵਿੱਚ ਕੈਪਟਨ ਧੜਾ ਅਤੇ ਸਿੱਧੂ ਧੜਾ ਦਾ ਧੂੰਆਂ ਉੱਠਦਾ ਰਹਿੰਦਾ ਹੈ। ਹਰੀਸ਼ ਰਾਵਤ ਨੇ ਸਿੱਧੂ ਧੜੇ ਦੀ ਤੁਲਨਾ ਪੰਜ ਪਿਆਰਿਆਂ ਨਾਲ ਕੀਤੀ ਸੀ ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋਇਆ। ਇਸ ਤੋਂ ਬਾਅਦ ਜਲਦ ਹੀ ਹਰੀਸ਼ ਰਾਵਤ ਨੇ ਮੁਆਫ਼ੀ ਮੰਗਦਿਆਂ ਖੇਆ ਕਿ ਉਹ ਆਪਣੀ ਭੁੱਲ ਬਖਸ਼ਾਉਣ ਲਈ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਝਾੜੂ ਮਾਰਨ ਦੀ ਸੇਵਾ ਕਰਨਗੇ।
ਫਿਲਹਾਲ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਅਤੇ ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਕਰਨ ਲਈ ਉਹ ਕੈਪਟਨ ਅਮਰਿੰਦਰ ਕੋਲ ਉਹਨਾਂ ਦੇ ਸਿਸਵਾਂ ਫਾਰਮ ਪਹੁੰਚੇ ਹਨ। ਲਗਾਤਾਰ ਚਰਚਾ ਚਲਦੀ ਰਹੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਕੋਈ ਨਵਾਂ ਚਿਹਰਾ ਲੈ ਕੇ ਆਵੇ ਪਰ ਇਸ ਤੋਂ ਬਾਅਦ ਕਲੇਸ਼ ਹੋਰ ਵੱਧ ਗਿਆ। ਪ੍ਰਤਾਪ ਸਿੰਘ ਬਾਜਵਾ ਨੇ ਵੀ ਪੰਜਾਬ ਦੀ ਸਿਆਸਤ ਵਿੱਚ ਮੁੜ ਆਪਣਾ ਪੈਰ ਰੱਖਣ ਦੀ ਗੱਲ ਆਖ ਦਿੱਤੀ ਹੈ। ਇਸ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਹਾਈਕਮਾਨ ਤੋਂ ਕੈਪਟਨ ਅਮਰਿੰਦਰ ਲਈ ਹਰੀਸ਼ ਰਾਵਤ ਕੀ ਪਿਟਾਰਾ ਲੈ ਕੇ ਆਏ ਹਨ ਅਤੇ ਕੈਪਟਨ ਲਈ ਕੀ ਹੁਕਮ ਹੁੰਦਾ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ