ਕੋਰੋਨਾ ਨੇ ਭਾਰਤੀ ਪੁਰਸ਼ ਕ੍ਰਿਕਟ ਟੀਮ ਨੂੰ ਆਪਣੇ ਕਲਾਵੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇੰਗਲੈਂਡ ਦੌਰੇ ‘ਤੇ ਗਈ ਪੁਰਸ਼ ਕ੍ਰਿਕਟ ਟੀਮ ਦੇ 4 ਮੈਂਬਰਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ, ਗੇਂਦਬਾਜ਼ੀ ਕੋਚ ਬੀ. ਅਰੁਣ, ਫੀਲਡਿੰਗ ਕੋਚ ਆਰ. ਸ਼੍ਰੀਧਰ ਅਤੇ ਫਿਜ਼ਿਓਥੈਰੇਪਿਸਟ ਨਿਤਿਨ ਪਟੇਲ ਨੂੰ ਬਾਕੀ ਟੀਮ ਨਾਲੋਂ ਵੱਖ ਕਰਕੇ ਸਾਵਧਾਨੀ ਦੇ ਉਪਾਅ ਵਰਤੇ ਜਾ ਰਹੇ ਹਨ। ਇਹ ਸਭ ਇਸ ਲਈ ਕੀਤਾ ਗਿਆ ਕਿਉਂਕਿ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਪ੍ਰਵਾਹ ਟੈਸਟ ਸਕਾਰਾਤਮਿਕ ਆਇਆ ਹੈ। ਇਸ ਸਭ ਤੋਂ ਬਾਅਦ ਇਹ ਜਰੂਰੀ ਹੋ ਸਕਦਾ ਹੈ ਕਿ ਬਾਕੀ ਟੀਮ ਦੇ ਵੀ ਮੁੜ ਤੋਂ ਟੈਸਟ ਕੀਤੇ ਜਾਣ ਕਿਉਂਕਿ ਭਾਰਤ ਦਾ ਇੰਗਲੈਂਡ ਦੌਰਾ ਹਜੇ ਵਿਚ ਹੱਲ ਰਿਹਾ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ