ਟੋਕੀਓ ਪੈਰਾਓਲੰਪਿਕਸ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਅਤੇ 5 ਸੋਨ ਤਮਗਿਆਂ ਸਮੇਤ ਕੁੱਲ 19 ਤਮਗੇ ਹਾਸਲ ਕੀਤੇ। ਇਹਨਾਂ ਤਮਗਿਆਂ ਵਿੱਚ ਚਾਂਦੀ ਦੇ 8 ਅਤੇ ਕਾਂਸੀ ਦੇ 6 ਤਮਗੇ ਸ਼ਾਮਲ ਹਨ। ਇਸ ਵਾਰ ਦੇ ਖੇਡ ਪ੍ਰਦਰਸ਼ਨ ਵਿੱਚ ਭਾਰਤ ਕੋਲ ਕਾਂਸੀ ਨਾਲੋਂ ਜਿਆਦਾ ਚਾਂਦੀ ਦੇ ਤਮਗੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਹਰ ਸਿਆਸੀ ਧਿਰ ਅਤੇ ਰਾਜਨੀਤਕ ਲੋਕਾਂ ਦੇ ਨਾਲ ਨਾਲ ਆਮ ਲੋਕ ਖਿਡਾਰੀਆਂ ਨੂੰ ਮੁਬਾਰਕਬਾਦ ਦੇ ਰਹੇ ਹਨ। ਭਾਰਤੀ ਟੀਮ ਤਮਗਿਆਂ ਦੀ ਸੂਚੀ ਵਿੱਚ 24 ਵੇਂ ਸਥਾਨ ਉੱਤੇ ਹੈ ਅਤੇ ਸਭ ਤੋਂ ਉੱਪਰ ਚੀਨ ਦਾ 96 ਸੋਨ ਤਮਗਿਆਂ ਸਮੇਤ ਕੁੱਲ 207 ਤਮਗਿਆਂ ਨਾਲ ਕਬਜਾ ਹੈ। 24 ਅਗਸਤ ਤੋਂ ਸ਼ੁਰੂ ਹੋਈ ਪੈਰਾਓਲੰਪਿਕਸ ਖੇਡਾਂ 5 ਸਤੰਬਰ ਨੂੰ ਖਤਮ ਹੋਈਆਂ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ