6 ਸਤੰਬਰ ਤੋਂ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਕੰਟ੍ਰੈਕਟ ਵਰਕਰ ਯੂਨੀਅਨ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਲੰਮੇ ਸਮੇਂ ਤੋਂ ਸੰਗਰਸ਼ ਕੀਤਾ ਜਾ ਰਿਹਾ ਹੈ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਕੰਟ੍ਰੈਕਟ ਯਾਨੀ ਕਿ ਠੇਕੇ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਅਤੇ ਟ੍ਰਾੰਸਪੋਰਟ ਮੰਤਰੀ ਵਲੋਂ ਲਾਰੇ ਲਾਉਣ ਤੋਂ ਬਾਅਦ ਵੀ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੀ ਉਹਨਾਂ ਦੀਆ ਮੰਗਾ ਪ੍ਰਤੀ ਗੰਭੀਰਤਾ ਨਾ ਦਿਖਾਉਣ ਨੂੰ ਲੈਕੇ 6 ਸਤੰਬਰ ਤੋਂ ਪੂਰੇ ਪੰਜਾਬ ਭਰ ‘ਚ ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕੰਟ੍ਰੈਕਟ ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਜਾਣਗੇ।
ਪੂਰੇ ਪੰਜਾਬ ਵਿੱਚ ਪੂਰਨ ਤੌਰ ‘ਤੇ ਪੰਜਾਬ ‘ਚ ਬੱਸਾਂ ਬੰਦ ਰਹਿਣਗੀਆਂ ਅਤੇ ਉਹਨਾਂ ਦਾ ਕਹਿਣਾ ਹੈ ਕਿ 7 ਸਤੰਬਰ ਨੂੰ ਉਹ ਮੁਖ ਮੰਤਰੀ ਪੰਜਾਬ ਦੇ ਫਾਰਮ ਹਾਊਸ ਦਾ ਘਿਰਾਓ ਵੀ ਕਰਨਗੇ। ਪੰਜਾਬ ਸਰਕਾਰ ਹਰ ਪਾਸਿਓਂ ਘਿਰਦੀ ਰਹੀ ਹੈ ਚਾਹੇ ਉਹ ਸਰਕਾਰੀ ਬੱਸਾਂ ਦਾ ਕੰਮ ਹੋਵੇ ਜਾਂ ਫ਼ਿਰ ਅਧਿਆਪਕ ਤੇ ਜਾਂ ਫ਼ਿਰ ਆਂਗਣਵਾੜੀ ਵਰਕਰ ਹੋਣ। ਪੰਜਾਬ ਸਰਕਾਰ ਆਪਣੇ ਵੱਲੋਂ ਸਾਰੇ ਵਾਅਦੇ ਪੂਰੇ ਕਰਨ ਦੀ ਗੱਲ ਆਖ ਰਹੀ ਹੈ ਪਰ ਸਰਕਾਰੀ ਕਰਮਚਾਰੀ ਸਰਕਾਰ ਤੋਂ ਬੇਹੱਦ ਖਫ਼ਾ ਹਨ। ਚੋਣਾਂ ਨਜ਼ਦੀਕ ਹਨ ਅਤੇ ਸਰਕਾਰ ਉੱਤੇ ਦਬਾਅ ਲਗਾਤਾਰ ਵਧਦਾ ਜਾ ਰਿਹਾ ਅਤੇ ਵਿਰੋਧੀਆਂ ਵੱਲੋਂ ਵੀ ਦਬਾਅ ਪਾਇਆ ਜਾ ਰਿਹਾ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ