ਵਿਰਾਟ ਕੋਹਲੀ ਦਾ ਵਿਕਰਾਲ ਰੂਪ ਭਾਰਤੀ ਕ੍ਰਿਕਟ ਟੀਮ ਲਈ ਸਭ ਤੋਂ ਵਧੀਆ ਦੌਰ ਸਾਬਤ ਹੋ ਰਿਹਾ ਹੈ। 50 ਸਾਲਾਂ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਇੰਗਲੈਂਡ ਦੇ ਆਊਲ ਵਿੱਚ ਮੈਚ ਜਿੱਤਿਆ। ਕਿਸੇ ਸਮੇਂ ਭਾਰਤੀ ਖਿਡਾਰੀਆਂ ਨੂੰ ਵਿਦੇਸ਼ੀ ਖਿਡਾਰੀਆਂ ਵੱਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਸੀ ਪਰ ਵਿਰਾਟ ਕੋਹਲੀ ਦੇ ਅਗ੍ਰੇਸ਼ਨ ਕਾਰਨ ਹੁਣ ਵਾਲੀ ਭਾਰਤੀ ਟੀਮ ਮੂੰਹ ਤੋੜ ਜਵਾਬ ਦੇ ਰਹੀ ਹੈ। ਇੰਗਲੈਂਡ ਵਿੱਚ ਇੰਗਲੈਂਡ ਨਾਲ ਚੱਲ ਰਹੀ 5 ਮੈਚਾਂ ਦੀ ਟੈਸਟ ਲੜੀ ਵਿੱਚ ਭਾਰਤ ਇਸ ਵੇਲੇ 2-1 ਨਾਲ ਅੱਗੇ ਹੈ। ਇੱਕ ਮੈਚ ਮੀਂਹ ਕਾਰਨ ਡਰਾਅ ਹੋ ਗਿਆ ਸੀ ਅਤੇ ਇੱਕ ਮੈਚ ਇਸ ਲੜੀ ਦਾ ਬਾਕੀ ਰਹਿੰਦਾ ਹੈ।
ਓਵਲ ਮੈਦਾਨ ਵਿੱਚ ਭਾਰਤੀ ਟੀਮ ਦੀ ਪੂਰੀ ਕੋਸ਼ਿਸ਼ ਕਾਮਯਾਬ ਹੋਈ, ਹਰ ਖਿਡਾਰੀ ਨੇ ਪੂਰਾ ਯੋਗਦਾਨ ਦਿੱਤਾ। ਰੋਹਿਤ ਸ਼ਰਮਾ ਨੇ ਵਿਦੇਸ਼ ਵਿੱਚ ਪਹਿਲਾ ਸੈਂਕੜਾ (127 ਦੌੜਾਂ) ਬਣਾਈਆ, ਜਸਪ੍ਰੀਤ ਬੁਮਰਾਹ ਨੇ ਆਪਣੇ ਟੈਸਟ ਕਰੀਅਰ ਦੀ 100 ਵੀਂ ਵਿਕਟ ਵੀ ਹਾਸਲ ਕੀਤੀ ਹੈ। ਵਿਰਾਟ ਕੋਹਲੀ ਸਮੇਤ ਪੁਜਾਰਾ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਰਵਿੰਦਰ ਜਡੇਜਾ, ਰਾਹੁਲ ਅਤੇ ਬਾਕੀ ਸਾਰੇ ਖਿਡਾਰੀਆਂ ਨੇ ਮਿਲਕੇ ਟੀਮ ਨੂੰ ਜਿੱਤ ਵੱਲ ਲਿਆਂਦਾ। 50 ਸਾਲ ਪਹਿਲਾਂ ਭਾਰਤੀ ਟੀਮ ਨੇ ਓਵਲ ਮੈਦਾਨ ਵਿੱਚ ਜਿੱਤ ਦਰਜ ਕੀਤੀ ਸੀ ਅਤੇ ਹੁਣ ਵਿਰਾਟ ਕੋਹਲੀ ਦੀ ਟੀਮ ਨੇ ਜਿੱਤ ਦਰਜ ਕੀਤੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ