ਕਰਨਾਲ ਵਿੱਚ ਇੰਟਰਨੈੱਟ ਸੇਵਾ ਅਤੇ ਬਲਕ SMS ਸਰਵਿਸ ਮੁੜ ਤੋਂ ਬੰਦ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਕਰਨਾਲ ਵਿੱਚ ਕਿਸਾਨਾਂ ਵੱਲੋਂ ਪੱਕਾ ਧਰਨਾ ਲਗਾਇਆ ਗਿਆ ਹੈ ਜਦ ਤੱਕ ਕਰਨਾਲ ਪ੍ਰਸ਼ਾਸਨ ਉਸ SDM ਖਿਲਾਫ਼ ਪਰਚਾ ਦਰਜ ਕਰਕੇ ਕਾਰਵਾਈ ਨਹੀਂ ਕਰਦਾ ਜਿਸ ਵੱਲੋਂ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦਿੱਤੇ ਸਨ। ਹਰਿਆਣਾ ਸਰਕਾਰ ਅਤੇ ਕਰਨਾਲ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਮੰਗ ਨਹੀਂ ਮੰਨੀ ਗਈ ਅਤੇ ਇਸ ਨੂੰ ਲੈ ਕੇ ਵੱਡੇ ਕਿਸਾਨ ਆਗੂਆਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਏਂ ਕਰਨਾਲ ਵਿਖੇ ਦਿਨ ਰਾਤ ਧਰਨਾ ਦਿੱਤਾ ਹੋਇਆ ਹੈ।
ਕਰਨਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਫ਼ਿਰ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਹ ਇੰਟਰਨੈੱਟ ਸਰਵਿਸ ਅਤੇ SMS ਸਰਵਿਸ 9 ਸਤੰਬਰ 2021 ਦੀ ਦੇਰ ਰਾਤ 11:59:59 ਸਮੇਂ ਤੱਕ ਬੰਦ ਰਹਿਣਗੇ। ਜੇਕਰ ਉਸਤੋਂ ਬਾਅਦ ਵੀ ਸਥਿਤੀ ‘ਤੇ ਕੋਈ ਪ੍ਰਸ਼ਾਸਨ ਨੂੰ ਸ਼ੱਕ ਨਜ਼ਰ ਆਉਂਦਾ ਹੈ ਤਾਂ ਉਹ ਇਹ ਸੇਵਾ ਹੋਰ ਲੰਮੇ ਸਮੇਂ ਲਈ ਬੰਦ ਕਰ ਸਕਦੇ ਹਨ। ਫਿਲਹਾਲ ਕਿਸਾਨਾਂ ਵੱਲੋਂ SDM ਦੇ ਖਿਲਾਫ਼ ਅਤੇ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਮਿਨੀ ਸਕੱਤਰੇਤ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ। ਇਥੋਂ ਤੱਕ ਏਕ ਕਿਸਾਨਾਂ ਨੇ ਟੈਂਟ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਕਿਹਾ ਗਿਆ ਹੈ ਕਿ ਜਿੰਨੇ ਗੁਰਦੁਆਰਾ ਸਾਹਿਬ ਨਜ਼ਦੀਕ ਹਨ ਉਹ ਕਿਸਾਨਾਂ ਤੱਕ ਲੰਗਰ ਪਹੁੰਚਣ ਦੀ ਸੇਵਾ ਜਰੂਰ ਕਰਨ। ਇਸਤੋਂ ਇਲਾਵਾ ਵੱਖ ਵੱਖ ਸਮਾਜ ਸੇਵੀ ਅਤੇ ਕਿਸਾਨ ਹਿਤੈਸ਼ੀ ਲੋਕ ਕਿਸਾਨਾਂ ਲਈ ਲੰਗਰ ਅਤੇ ਪਾਣੀ ਦਾ ਇੰਤਜ਼ਾਮ ਕਰ ਰਹੇ ਹਨ। ਪਹਿਲੇ ਦਿਨ ਕਿਸਾਨਾਂ ਦੀ ਰਿਹਾਈ ਦੀ ਗੱਲਣਾ ਬਣੀ ਤਾਂ ਮਾਹੌਲ ਤਣਾਅ ਪੂਰਨ ਹੋ ਗਿਆ ਸੀ ਜਿਸ ਕਾਰਨ ਪੁਲਿਸ ਵੱਲੋਂ ਦਿੱਗਜ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਕੇਸ਼ ਟਿਕੈਤ ਅਤੇ ਯੋਗਿੰਦਰ ਯਾਦਵ ਸਮੇਤ ਕਈ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਰਿਹਾਅ ਕਰ ਦਿੱਤਾ ਸੀ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ