ਨਵਜੋਤ ਸਿੰਘ ਸਿੱਧੂ ਦੀ ਕਿਸਾਨਾਂ ਨਾਲ ਹੋਈ ਮੁਲਾਕਾਤ, ਮੀਟਿੰਗ ‘ਚ ਪੜ੍ਹੋ ਕੀ ਹੋਈ ਗੱਲਬਾਤ

ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਸਿਆਸੀ ਧਿਰਾਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਇਸੇ ਮੀਟਿੰਗ ਵਿੱਚ ਪੰਜਾਬ ਕਾਂਗਰਸ ਵੱਲੋਂ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜਨਰਲ ਸਕੱਤਰ ਪ੍ਰਗਟ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਪਹੁੰਚੇ।

ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨਾਲ ਮੀਟਿੰਗ ਸਾਰਥਕਤਾ ਵਾਲੀ ਰਹੀ ਹੈ ਪਰ ਇਸਤੋਂ ਜਿਆਦਾ ਉਹਨਾਂ ਵੱਲੋਂ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।

ਪਾਰਟੀ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨੇ ਦੱਸਿਆ ਕਿ ਗੱਲ ਰੈਲੀਆਂ ਕਰਨ ਦੀ ਨਹੀਂ, ਗੱਲ ਸਿਰਫ਼ ਲੋਕਾਂ ਦੇ ਵਿਚਾਰ ਸੁਣਨ ਅਤੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਮੁੱਦੇ ਸਮਝਣ ਦੀ ਹੈ।

ਕਿਸਾਨ ਲੀਡਰਾਂ ਨੂੰ ਕਾਂਗਰਸ ਨੇ ਭਰੋਸਾ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ, ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਹਨ। ਕਾਂਗਰਸ ਕਰਕੇ ਕਿਸਾਨੀ ਨੂੰ ਅਤੇ ਪੰਜਾਬ ਨੂੰ ਕਿਸੇ ਤਰ੍ਹਾਂ ਦੀ ਕੋਈ ਢਾਹ ਨਹੀਂ ਲੱਗੇਗੀ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

-1 points
Upvote Downvote

Written by The Khabarsaar

Comments

Leave a Reply

Your email address will not be published. Required fields are marked *

Loading…

0

10 ਸਤੰਬਰ ਨੂੰ ਕਿਸਾਨਾਂ ਦੀ ਸਿਆਸੀ ਪਾਰਟੀਆਂ ਨਾਲ ਮੀਟਿੰਗ, ਸਿਮਰਜੀਤ ਬੈਂਸ ਨੇ ਤਿਆਰ ਕੀਤੀ ਆਪਣੀ ਟੀਮ

India vs England 5ਵਾਂ ਟੈਸਟ ਮੈਚ Covid ਕਾਰਨ ਰੱਦ, ਭਾਰਤੀ ਟੀਮ ਦੇ ਮੈਂਬਰ Covid +ve