2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਤਿਆਰ ਹਨ। ਜਿੱਥੇ ਬਾਕੀ ਪਾਰਟੀਆਂ ਅੰਦਰੂਨੀ ਕਲੇਸ਼ ਖਤਮ ਕਰਨ ਲੱਗੀਆਂ ਹੋਈਆਂ ਹਨ, ਮੁੱਖ ਮੰਤਰੀ ਦਾ ਚਿਹਰਾ ਲੱਭ ਰਹੀਆਂ ਹਨ ਓਥੇ ਹੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਵੱਲੋਂ 64 ਉਮੀਦਵਾਰਾਂ ਲਈ ਲਿਸਟ ਜਾਰੀ ਕੀਤੀ ਹੈ।
‘ਗੱਲ ਪੰਜਾਬ ਦੀ’ ਮਿਸ਼ਨ ਤਹਿਤ ਸੁਖਬੀਰ ਸਿੰਘ ਬਾਦਲ ਵੱਲੋਂ ਦੌਰੇ ਕਰਕੇ ਉਮੀਦਵਾਰ ਐਲਾਨ ਕੀਤੇ ਜਾਣੇ ਸਨ ਪਰ ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਨੂੰ ਰੈਲੀਆਂ ਕਰਨ ਤੋਂ ਰੋਕਿਆ ਹੋਇਆ ਹੈ। ਇਸ ਲਈ ਸੁਖਬੀਰ ਸਿੰਘ ਬਾਦਲ ਨੇ ਇੱਕੋ ਵੇਲੇ 64 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ।
ਸੁਖਬੀਰ ਸਿੰਘ ਬਾਦਲ ਖੁਦ ਜਲਾਲਾਬਾਦ ਤੋਂ ਚੋਣ ਲੜਨਗੇ ਅਤੇ ਹੁਣ ਤੱਕ ਜਾਰੀ ਕੀਤੀ ਲਿਸਟ ਵਿੱਚ ਇੱਕੋ ਮਹਿਲਾ ਨੂੰ ਟਿਕਟ ਦਿੱਤੀ ਗਈ ਹੈ। ਲੁਧਿਆਣਾ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਉਘੇ ਵਕੀਲ ਹਰੀਸ਼ ਰਾਏ ਢਾਂਡਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਹਰੀਸ਼ ਰਾਏ ਇਸ ਵੇਲੇ ਬੈਂਸ ਨੂੰ ਘੇਰਨ ਵਿੱਚ ਲੱਗੇ ਹੋਏ ਹਨ।
ਵੱਡੇ ਨਾਮ ਇਸ ਲਿਸਟ ਵਿਚ ਸ਼ਾਮਲ ਹਨ ਜਿੰਨਾਂ ਵਿੱਚ ਡਾ. ਦਲਜੀਤ ਸਿੰਘ ਚੀਮਾ, ਵਲਟੋਹਾ, ਰੋਜ਼ੀ ਬਰਕੰਦੀ, ਰਾਜੂ ਖੰਨਾ, ਅਨਿਲ ਜੋਸ਼ੀ, ਗੁਰਚਰਨ ਸਿੰਘ ਬੱਬੇਹਾਲੀ ਦਾ ਨਾਮ ਸ਼ਮਲ ਹੈ। ਜੱਥੇਦਾਰ ਤੋਤਾ ਸਿੰਘ ਅਤੇ ਐੱਨ.ਕੇ. ਸ਼ਰਮਾ ਦਾ ਨਾਮ ਵੀ ਲਿਸਟ ਵਿੱਚ ਸ਼ਾਮਲ ਹੈ। ਸੁਖਬਰੀ ਸਿੰਘ ਬਾਦਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ