ਲੁਧਿਆਣਾ ‘ਚ ਧਾਰਾ 144, 5 ਤੋਂ ਵੱਧ ਲੋਕ ਨਹੀਂ ਹੋ ਸਕਦੇ ਇਕੱਠੇ, ਪੜ੍ਹੋ ਕੀ-ਕੀ ਲਗਾਈ ਪਾਬੰਧੀ

ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਨੇ ਅਚਾਨਕ ਫੈਸਲਾ ਲਿਆ ਅਤੇ 2 ਮਹੀਨਿਆਂ ਲਈ ਧਾਰਾ 144 ਲਗਾ ਦਿੱਤੀ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਪਾਬੰਦੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਪਬਲਿਕ ਹਿੱਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਆ ਵਿੱਚ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਹੋਣ, ਧਰਨੇ/ ਜਲੂਸ/ ਰੈਲੀਆਂ ਆਦਿ ‘ਤੇ ਪੂਰਨ ਤੌਰ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।

ਰੈਲੀਆਂ/ ਧਰਨਿਆਂ/ ਜਲੂਸ ਆਦਿ ਲਈ ਸੈਕਟਰ 39-ਏ,ਪੁੱਡਾਗਰਾਊਂਡ ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਮੁਕਰਰ ਕੀਤੀ ਥਾਂ ਤੋਂ ਇਲਾਵਾ ਬਿਨਾਂ ਮੰਨਜੂਰੀ ਧਰਨੇ/ਜਲੂਸ/ਰੈਲੀਆਂ ਆਦਿ ਕਰਨ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹਥਿਆਰ ਲੈ ਕੇ ਚੱਲਣ ਅਤੇ ਅਗਜ਼ਨੀ ਵਾਲੇ ਤਰਲ ਪਦਾਰਥਾਂ ਨੂੰ ਨਾਲ ਲੈ ਕੇ ਚੱਲਣ ‘ਤੇ ਪੂਰਨ ਤੌਰ ‘ਤੇ ਮਨਾਹੀ ਹੈ। ਇਹ ਹੁਕਮ ਅਗਲੇ 2 ਮਹੀਨੇ ਤੱਕ ਜਾਰੀ ਰਹਿਣਗੇ।

ਹੁਣ ਲੁਧਿਆਣਾ ਵਿੱਚ ਪੁਲਿਸ ਨੇ ਪੂਰੀ ਤਰ੍ਹਾਂ ਸਖ਼ਤਾਈ ਕਰ ਦਿੱਤੀ ਹੈ ਅਤੇ ਹੁਣ ਲੋਕ ਵੱਡੇ ਇਕੱਠ ਨਹੀਂ ਕਰ ਸਕਦੇ। ਇਹ ਸਭ ਤਿਉਹਾਰਾਂ ਨੂੰ ਧਿਆਨ ਵਿੱਚ ਰੱਖ ਕੇ ਵੀ ਕੀਤਾ ਹੋਇਆ ਹੋ ਸਕਦਾ ਹੈ ਕਿਓਂਕਿ ਹਾਲ ਹੀ ਵਿੱਚ ਵੱਡੇ ਅੱਤਵਾਦੀ ਫੜ੍ਹੇ ਗਏ ਹਨ ਅਤੇ ਬੰਬ ਬਲਾਸਟ ਨੂੰ ਲੈ ਕੇ ਸ਼ੱਕ ਜਤਾਇਆ ਜਾ ਰਿਹਾ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਾਹ ਕੈਪਟਨ ਸਾਬ੍ਹ, ਲੋਕ ਪੇਪਰ ਦੇ ਥੱਕ ਜਾਂਦੇ ਪਰ ਨੌਕਰੀ ਨਹੀਂ ਮਿਲਦੀ ਤੇ ਮਾਲ ਮੰਤਰੀ ਦੇ ਜਵਾਈ ਨੂੰ ਸਿੱਧੀ ਨੌਕਰੀ ਦੇ ਦਿੱਤੀ !

ਕੈਪਟਨ ਅਮਰਿੰਦਰ ਦੀ ਛੁੱਟੀ ! ਹਾਈਕਮਾਨ ਨੂੰ ਭੇਜ ਦਿੱਤਾ ਅਸਤੀਫ਼ਾ ਤੇ ਪਾਰਟੀ ਵੀ ਛੱਡੀ !