CLP ਮੀਟਿੰਗ ਵਿੱਚ ਮਤੇ ਪਾਸ ਕੀਤੇ, ਕੈਪਟਨ ਅਮਰਿੰਦਰ ਦਾ ਸ਼ੁਕਰਾਨਾ ਕੀਤਾ ਅਤੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਹੱਕ ਹਾਈਕਮਾਨ ਨੂੰ ਦਿੱਤਾ। ਹਾਈਕਮਾਨ ਕੋਲ ਮੇਲਾ ਪਹੁੰਚਿਆ ਤਾਂ ਜਾਖੜ, ਸੁਖਜਿੰਦਰ ਰੰਧਾਵਾ ਦੇ ਨਾਮ ਅਨਾਊਂਸ ਹੋਣ ਲੱਗੇ। ਇਸੇ ਦੇ ਚਲਦਿਆਂ ਇੱਕ ਹੋਰ ਨਾਮ ਸਾਹਮਣੇ ਆਇਆ ਜੋ ਨਵਜੋਤ ਸਿੰਘ ਸਿੱਧੂ ਦਾ ਸੀ। ਹੁਣ ਦੇਖਣਾ ਇਹ ਹੋਵੇਗਾ 19 ਸਤੰਬਰ 2021 ਦਿਨ ਐਤਵਾਰ ਨੂੰ ਪੰਜਾਬ ਕਾਂਗਰਸ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇਗਾ। ਇਹ ਵੀ ਹੋ ਸਕਦਾ ਹੈ ਕਿ ਸਿੱਖ ਚਿਹਰਾ ਮੁੱਖ ਮੰਤਰੀ ਅਤੇ ਹਿੰਦੂ ਚਿਹਰਾ ਉੱਪ ਮੁੱਖ ਮੰਤਰੀ ਬਣਾਇਆ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਮੰਨਣ ਸਾਫ਼ ਤੌਰ ‘ਤੇ ਇਨਕਾਰ ਕੀਤਾ ਹੋਇਆ ਹੈ। ਕੈਪਟਨ ਅਮਰਿੰਦਰ ਦਾ ਕਹਿਣਾ ਹੈ ਕਿ ਜੋ ਆਪਣਾ ਮੰਤਰਾਲਾ ਨਾ ਸੰਭਾਲ ਸਕਿਆ, ਜੋ ਵਜਾਰਤ ਦਾ ਅਹੁਦਾ ਨਹੀਂ ਸੰਭਾਲ ਸਕਿਆ, ਜੋ ਆਪਣੇ ਕੰਮ ਖੁਦ ਨਾ ਕਰ ਸਕਿਆ ਉਹ ਪੂਰਾ ਰਾਜਕਿਵੇਂ ਚਲਾਵੇਗਾ। ਕੈਪਟਨ ਅਮਰਿੰਦਰ ਸਿੰਘਣੇ ਨਵਜੋਂ ਸਿੱਧੂ ਨੂੰ ਇਸ ਕਾਬਲ ਨਹੀਂ ਮੰਨਿਆ ਕਿ ਉਹ ਪੰਜਾਬ ਨੂੰ ਸੰਭਾਲ ਸਕੇ। ਕੈਪਟਨ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਿੱਧੂ ਨੂੰ ਕਮਾਨ ਮਿਲਦੀ ਹੈ ਤਾਂ ਉਹ ਉਸਦਾ ਵਿਰੋਧ ਵੀ ਕਰਨਗੇ। ਨਵਜੋਤ ਸਿੰਘ ਸਿੱਧੂ ਦਾ ਦੋਸਤ ਇਮਰਾਨ ਖਾਨ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੈ ਜੋ ਕੈਪਟਨ ਅਮਰਿੰਦਰ ਨੂੰ ਬਿਲਕੁਲ ਪਸੰਦ ਨਹੀਂ।
ਇਸ ਲਈ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਹਿੰਦੂ ਚਿਹਰਾ ਵੱਡਾ ਕੇਂਦਰ ਪੰਜਾਬ ਦੀ ਸਿਆਸਤ ਲਈ ਬਣਿਆ ਹੋਇਆ ਹੈ ਜਿਸ ਕਾਰਨ ਕਾਂਗਰਸ ਵਿੱਚ ਸੁਨੀਲ ਜਾਖੜ ਦਾ ਨਾਮ ਸਾਹਮਣੇ ਆ ਰਿਹਾ ਹੈ। ਕੈਪਟਨ ਖੇਮੇ ਦੇ ਮੰਤਰੀ ਵਿਧਾਇਕ ਕੈਪਟਨ ਅਮਰਿੰਦਰ ਦਾ ਪੱਖ ਪੂਰ ਰਹੇ ਹਨ ਤੇ ਨਵਜੋਤ ਸਿੱਧੂ ਨੂੰ ਵੱਡਾ ਅਹੁੱਦਾ ਦੇਣ ਤੋਂ ਕਿਨਾਰਾ ਕਰਨ ਦੀ ਗੱਲ ਕਹਿ ਰਹੇ ਹਨ। ਹਾਲਾਂਕਿ ਕੈਪਟਨ ਅਮਰਿੰਦਰ ਹੁਣ ਆਪਣੀ ਸਿਆਸਤ ਨੂੰ ਬਚਾਉਣ ਲਈ ਕੀ ਦਾਅ ਖੇਡਦੇ ਹਨ ਇਹ ਦੇਖਣਾ ਹੋਵੇਗਾ ਪਰ ਨਵਜੋਤ ਸਿੱਧੂ ਦੇ ਹਰ ਦਾਅ ਸਿੱਧੇ ਪੈ ਰਹੇ ਹਨ। ਹੁਣ ਸੋਨੀਆ ਗਾਂਧੀ ਪੰਜਾਬ ਦਾ ਸਰਦਾਰ ਚੁਣਨਗੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ