ਦਲਿਤ ਸਿੱਖ ਚਰਨਜੀਤ ਚੰਨੀ ਬਣੇ ਨਵੇਂ ਮੁੱਖ ਮੰਤਰੀ ! ਸਿੱਧੂ ਦੇ ਰੇੜਕੇ ਨੇ ਰੰਧਾਵਾ ਦਾ ਸੁਫ਼ਨਾ ਤੋੜਿਆ

ਪੰਜਾਬ ਕਾਂਗਰਸ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਕੀਤਾ ਅਤੇ ਦੱਸਿਆ ਕਾਂਗਰਸ ਵਿਧਾਇਕ ਦਲ ਦਾ ਲੀਡਰ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਗਿਆ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਹ ਫੈਸਲਾ ਬਹੁਤ ਹੈਰਾਨੀ ਵਾਲਾ ਹੈ ਕਿਉਂਕਿ ਨਾਮ ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ ਅਤੇ ਅੰਬਿਕਾ ਸੋਨੀ ਦਾ ਸਾਹਮਣੇ ਆਉਂਦਾ ਰਿਹਾ ਹੈ। ਕੈਪਟਨ ਅਮਰਿੰਦਰ ਨੂੰ ਗੱਦੀ ਤੋਂ ਲਾਹਕੇ ਚਰਨਜੀਤ ਚੰਨੀ ਨੂੰ ਅਗਲਾ ਮੁੱਖ ਮੰਤਰੀ ਬਣਾ ਦਿੱਤਾ ਹੈ ਅਤੇ ਉੱਪ ਮੁੱਖ ਮੰਤਰੀ ਦਾ ਅਹੁਦਾ ਸੁਖਜਿੰਦਰ ਰੰਧਾਵਾ ਨੂੰ ਬਣਾਇਆ ਜਾ ਸਕਦੇ ਹਨ।

ਹਰੀਸ਼ ਰਾਵਤ ਨੇ ਪੰਜਾਬ ਦੇ ਰਾਜਪਾਲ ਤੋਂ ਸਮਾਂ ਮੰਗਿਆ ਹੈ ਤਾਂ ਜੋ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਸੋਂਹ ਚੁਕਾਈ ਜਾਵੇ। ਚਰਨਜੀਤ ਸਿੰਘ ਚੰਨੀ ਦਲਿਤ ਵੀ ਹਨ ਅਤੇ ਸਿੱਖ ਚਿਹਰਾ ਵੀ ਹਨ। ਸਾਰੇ ਵਿਧਾਇਕ ਅਤੇ ਨਵਜੋਤ ਸਿੰਘ ਸਿੱਧੂ ਜਲਦ ਇਕਠੇ ਹੋਕੇ ਜਸ਼ਨ ਮਨ ਰਹੇ ਹਨ। ਨਵਜੋਤ ਸਿੱਧੂ ਦੀ ਬੇਬਾਕੀ ਨੇ ਓਹਨਾ ਨੂੰ ਕਾਂਗਰਸ ਵਿੱਚ ਪ੍ਰਧਾਨਗੀ ਦੇ ਅਹੁਦੇ ਤੱਕ ਪਹੁੰਚਾਇਆ। ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਉਸ ਕਾਰਨ ਕਾਂਗਰਸੀ ਵਿਧਾਇਕ ਨੇ ਵੀ ਸਿੱਧੂ ਨੂੰ ਸਮਰਥਨ ਦਿੱਤਾ। ਕੈਪਟਨ ਅਮਰਿੰਦਰ ਨੂੰ ਅਖ਼ੀਰ ਅਸਤੀਫ਼ਾ ਦੇਣਾ ਅਤੇ ਹੁਣ ਰੇੜਕਾ ਬਣਿਆ ਹੋਇਆ ਨਵੇਂ ਮੁੱਖ ਮੰਤਰੀ ਦੇ ਲਈ।

ਪਹਿਲਾਂ ਨਾਮ ਸੁਨੀਲ ਜਾਖੜ ਦਾ ਸਾਹਮਣੇ ਆਇਆ, ਫ਼ਿਰ ਅੰਬਿਕਾ ਸੋਨੀ ਅਤੇ ਫਿਰ ਨਾਮ ਸਾਹਮਣੇ ਆਇਆ ਸੁਖਜਿੰਦਰ ਸਿੰਘ ਰੰਧਾਵਾ ਦਾ। ਪਰ ਲਗਦਾ ਹੈ ਸੁਖਜਿੰਦਰ ਰੰਧਾਵਾ ਦਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਪੂਰਾ ਨਹੀਂ ਹੋ ਰਿਹਾ, ਕਿਉਂਕਿ ਰਾਹ ਵਿੱਚ ਸਿੱਧੂ ਬੈਠੇ ਹਨ। ਸੂਤਰਾਂ ਮੁਤਾਬਿਕ ਨਵਜੋਤ ਸਿੱਧੂ ਨੂੰ ਰੇੜਕਾ ਪਾਇਆ ਹੋਇਆ ਹੈ ਕਿ ਮੁੱਖ ਮੰਤਰੀ ਉਹ ਖੁਦ ਬਣਨਾ ਚਾਹੁੰਦੇ ਹਨ। ਪਹਿਲਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ‘ਤੇ ਕਬਜਾ ਕੀਤਾ ਅਤੇ ਹੁਣ ਉਹਨਾਂ ਦੀ ਨਜ਼ਰ ਮੁੱਖ ਮੰਤਰੀ ਦੇ ਅਹੁਦੇ ‘ਤੇ ਹੈ। ਸੁਨੀਲ ਜਾਖੜ ਦਾ ਨਾਮ ਸਾਹਮਣੇ ਆਇਆ ਤਾਂ ਧੂੰਆਂ ਉੱਠਿਆ ਕਿ ਮੁੱਖ ਮੰਤਰੀ ਸਿੱਖ ਚਿਹਰਾ ਹੀ ਹੋਣਾ ਚਾਹੀਦਾ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਵੇਰੇ 11 ਵਜੇ ਮਿਲ ਜਾਣਾ ਕਾਂਗਰਸ ਨੂੰ ਮੁੱਖ ਮੰਤਰੀ, ਜਾਖੜ ਤੋਂ ਬਾਅਦ ਸਿੱਧੂ ਦੇ ਨਾਮ ਦਾ ਉੱਠਿਆ ਧੂੰਆਂ

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦਿਆਂ ਹੀ 9 IAS ਤੇ 2 PCS ਅਧਿਕਾਰੀਆਂ ਦਾ ਤਬਾਦਲਾ