‘ਹੁਣ ਸਿੱਧੂ ਸੁੱਟੇ ਬਾਦਲਾਂ ਨੂੰ ਅੰਦਰ, ਮੈਂ ਸਿੱਧੂ ਦੇ ਬਰਾਬਰ ਖੜਾ ਕਰਾਂਗਾ ਮੁੱਖ ਮੰਤਰੀ’ ਸਿੱਧੂ ਨੂੰ ਸਾਹ ਲੈਣੇ ਔਖੇ ਹੋਣਗੇ…

ਨਵਜੋਤ ਸਿੰਘ ਸਿੱਧੂ ਖਿਲਾਫ਼ ਕੈਪਟਨ ਅਮਰਿੰਦਰ ਨੇ ਭੜਾਸ ਕੱਢੀ, ਇੱਕ ਤੋਂ ਬਾਅਦ ਇੱਕ ਟਵੀਟ ਕੀਤਾ। ਕੈਪਟਨ ਅਮਰਿੰਦਰ ਨੂੰ ਗੱਦੀ ਤੋਂ ਲਾਹੁਣ ਮਗਰੋਂ ਸਿੱਧੂ ਮੌਜ ਕਰ ਰਹੇ ਹਨ, ਮਹਿੰਗੇ ਜਹਾਜ਼ਾਂ ‘ਚ ਘੁੰਮ ਰਹੇ ਹਨ ਸ਼ਾਇਦ ਇਹੀ ਗੱਲ ਕੈਪਟਨ ਅਮਰਿੰਦਰ ਨੂੰ ਵੀ ਹਜਮ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤੇ ਅਤੇ ਕਿਹਾ,

“ਹੁਣ ਨਵਜੋਤ ਸਿੱਧੂ ਕੋਲ ਸਾਰੀਆਂ ਤਾਕਤਾਂ ਹਨ ਉਹ ਹੁਣ ਬਾਦਲਾਂ ਖਿਲਾਫ਼ ਕਰਨ ਕਾਰਵਾਈ, ਸੁੱਟਣ ਉਹਨਾਂ ਨੂੰ ਜੇਲ੍ਹ ਵਿੱਚ, ਜਿਹੜੇ ਮੰਤਰੀਆਂ ਖਿਲਾਫ਼ ਕਾਰਵਾਈ ਕਰਨ ਲਈ ਸਿੱਧੂ ਕਹਿੰਦੇ ਸਨ ਹੁਣ ਕੀਤੀ ਜਾਵੇ ਕਾਰਵਾਈ, ਸਾਰੀਆਂ ਤਾਕਤਾਂ ਸਿੱਧੂ ਕੋਲ ਹਨ, ਹੁਣ ਉਹਨਾਂ ਮੁੱਦਿਆਂ ਨੂੰ ਹੱਲ ਕੀਤਾ ਜਾਵੇ ਜਿੰਨਾਂ ਬਾਰੇ ਸਿੱਧੂ ਸਵਾਲ ਚੁੱਕਦੇ ਰਹੇ ਹਨ”

ਕੈਪਟਨ ਅਮਰਿੰਦਰ ਨੇ ਇਹ ਵੀ ਕਿਹਾ “ਜੇਕਰ ਨਵਜੋਤ ਸਿੱਧੂ 2022 ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਬਣਦੇ ਹਨ ਤਾਂ ਉਹਨਾਂ ਦੇ ਖਿਲਾਫ਼ ਤਗੜਾ ਮੁੱਖ ਮੰਤਰੀ ਖੜ੍ਹਾਵਾਂਗਾ, ਸਿੱਧੂ ਪੰਜਾਬ ਅਤੇ ਕਾਂਗਰਸ ਲਈ ਤਬਾਹੀ ਬਣ ਜਾਣਗੇ, ਸਿੱਧੂ ਦਾ ਵਿਰੋਧ ਡਟਕੇ ਕਰਾਂਗੇ”

ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਜਿੱਤਕੇ ਜਾਣਾ ਚਾਹੁੰਦੇ ਸਨ ਨਾ ਕੇ ਇਸ ਤਰ੍ਹਾਂ ਹਰ ਦੇਖ ਕੇ, “ਮੈਂ ਸੋਨੀਆ ਗਾਂਧੀ ਨੂੰ ਪਹਿਲਾਂ ਹੀ ਆਪਣਾ ਅਸਤੀਫ਼ਾ ਦੇ ਦਿੱਤਾ ਸੀ, ਪਰ ਮੈਨੂੰ ਸੋਨੀਆ ਗਾਂਧੀ ਨੇ ਹੀ ਕਿਹਾ ਸੀ ਕਿ ਤੁਸੀਂ ਅਸਤੀਫ਼ਾ ਵਾਪਸ ਲੈ ਲਓ”

“ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਮੇਰੇ ਬੱਚਿਆਂ ਵਰਗੇ ਹਨ ਪਰ ਉਹਨਾਂ ਨੇ ਫੈਸਲੇ ਗਲਤ ਲੈ ਲਏ ਹਨ,ਉਹਨਾਂ ਨੂੰ ਰਾਜਨੀਤੀ ਦੀ ਸਮਝ ਘੱਟ ਹੈ, ਮੈਨੂੰ ਬਹੁਤ ਦੁੱਖ ਹੋਇਆ ਹੈ, ਮੈਂ ਕਾਂਗਰਸ ਲਈ ਹਰ ਉਹ ਕੰਮ ਕੀਤਾ ਜਿਸ ਨਾਲ ਪਾਰਟੀ ਉੱਚੀ ਹੋ ਸਕੇ, ਪਰ ਮੈਨੂੰ ਨਿਰਾਸ਼ਾ ਮਿਲੀ”

“ਨਵਜੋਤ ਸਿੱਧੂ ਜਿੰਨੀਆਂ ਬੜਕਾਂ ਮਾਰਦੇ ਸੀ ਮੇਰੇ ਅੱਗੇ ਹੁਣ ਤਾਕਤ ਹੈ ਕੋਲ ਤਾਂ ਉਹ ਸਭ ਕੰਮ ਕਰਕੇ ਦਿਖਾਉਣ, ਬਾਦਲਾਂ ਨੂੰ ਸੁੱਟਣ ਹੁਣ ਜੇਲ੍ਹ ਵਿੱਚ, ਕੈਪਟਨ ਅਮਰਿੰਦਰ ਨੇ ਸਿੱਧੂ ਉੱਤੇ ਕਈ ਨਿਸ਼ਾਨੇ ਸਾਧੇ ,ਹੁਣ ਦੇਖਣਾ ਹੋਵੇਗਾ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਕੀ ਕੰਮ ਕਰਦੇ ਹਨ

ਕੀ ਕੈਪਟਨ ਨੂੰ ਹਰ ਸਵਾਲ ਦਾ ਜਵਾਬ ਮਿਲੇਗਾ ? ਹੁਣ ਕਾਂਗਰਸ ਦੇ ਖਿਲਾਫ਼ ਅਸਿੱਧੇ ਤੌਰ ਉੱਤੇ ਕੈਪਟਨ ਨੇ ਜੰਗ ਛੇੜ ਦਿੱਤੀ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਮੰਤਰੀ ਚਰਨਜੀਤ ਚੰਨੀ ਦੇ ਇਸ਼ਾਰੇ ‘ਤੇ ਬਣਨਗੇ 32,000 ਘਰ, ਖ਼ੁਦ ਕੱਢੋ ਰੇਤਾ ਅਤੇ ਵੇਚੋ…

ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੁਲਾਕਾਤ, ਖੱਟਰ ਤੇ ਚੰਨੀ ਨੇ ਕੀਤੀ ਗੱਲਬਾਤ