ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਤਾਂ ਉਸਤੋਂ ਬਾਅਦ ਇੱਕ ਤੋਂ ਬਾਅਦ ਇੱਕ ਅਸਤੀਫ਼ੇ ਡਿੱਗਦੇ ਗਏ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਗੁਲਜ਼ਾਰ ਇੰਦਰ ਚਾਹਲ ਅਤੇ ਕੈਬਿਨਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਅਸਤੀਫ਼ਾ ਦਿੱਤਾ। ਇਸੇ ਦੌਰਾਨ ਪਰਗਟ ਸਿੰਘ ਦੇ ਅਸਤੀਫ਼ੇ ਦੀ ਵੀ ਹਵਾ ਉੱਡੀ। ਇਸ ਗੱਲ ‘ਤੇ ਸਾਫ਼ ਕਰ ਦਿੰਦੇ ਹਾਂ ਕਿ ਪਰਗਟ ਸਿੰਘ ਨੇ ਫਿਲਹਾਲ ਆਪਣੇ ਅਹੁੱਦੇ ਤੋਂ ਅਸਤੀਫ਼ਾ ਨਹੀਂ ਦਿੱਤਾ।
ਕਾਂਗਰਸ ਦੇ ਹੀ ਜਨਰਲ ਸਕੱਤਰ ਯੋਗੇਂਦਰ ਢੀਂਗਰਾ ਨੇ ਅਸਤੀਫ਼ਾ ਜਰੂਰ ਦਿੱਤਾ ਹੈ। ਫਿਲਹਾਲ ਪਰਗਟ ਸਿੰਘ ਆਪਣੇ ਅਹੁੱਦੇ ‘ਤੇ ਬਣੇ ਹੋਏ ਹਨ ਉਹਨਾਂ ਵੱਲੋਂ ਅਸਤੀਫ਼ਾ ਨਹੀਂ ਦਿੱਤਾ ਗਿਆ। ਫ਼ਿਲਹਾਲ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ