ਲਗਾਤਾਰ ਚਰਚਾ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ 16 ਤੋਂ 17 ਵਿਧਾਇਕ ਹਨ ਅਤੇ ਨਾਲ ਹੀ ਫਲੋਰ ਟੈਸਟ ਦੀਆਂ ਹਵਾਵਾਂ ਵੀ ਤੇਜ਼ ਹੋਣ ਲੱਗੀਆਂ ਹਨ। ਫਲੋਰ ਟੈਸਟ ਤਾਂ ਹੋਵ ਜੇਕਰ ਮੁੱਖ ਮੰਤਰੀ ਅਤੇ ਸਰਕਾਰ ਦੇ ਕੰਮ ਉੱਤੇ ਯਕੀਨ ਨਾ ਹੋਵੇ। ਫਲੋਰ ਟੈਸਟ ਤਾਂ ਹੋਵੇ ਜੇਕਰ ਕੈਪਟਨ ਅਮਰਿੰਦਰ ਸਿੰਘ ਮੌਜੂਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਹੋਣ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਉਤਾਰਕੇ ਚਰਨਜੀਤ ਸਿੰਘ ਚੰਨੀ ਨੂੰ ਬਿਠਾਇਆ ਗਿਆ ਹੈ ਅਤੇ ਚੰਨੀ ਨੂੰ ਮੁੱਖ ਮੰਤਰੀ ਦੇ ਅਹੁੱਦੇ ਤੱਕ ਲੈ ਕੇ ਆਉਣ ਅਤੇ ਕੈਪਟਨ ਨੂੰ ਅਹੁੱਦੇ ਤੋਂ ਲਾਉਣ ਵਿੱਚ ਸਭ ਤੋਂ ਵੱਡਾ ਕਿਰਦਾਰ ਨਵਜੋਤ ਸਿੰਘ ਸਿੱਧੂ ਦਾ ਮੰਨਿਆ ਜਾਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਖਿਲਾਫ਼ ਕੋਈ ਗੁੱਸਾ ਨਹੀਂ ਬਲਕਿ ਇੰਝ ਲੱਗ ਰਿਹਾ ਜਿਵੇਂ ਪੂਰੀ ਨਫ਼ਰਤ ਭਰੀ ਹੋਵੇ। ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵਾਰ ਵਾਰ ਸੁਣਨ ਨੂੰ ਮਿਲਦਾ ਹੈ ਕਿ ਉਹ ਨਵਜੋਤ ਸਿੱਧੂ ਨੂੰ ਕਿਸੇ ਵੀ ਤਰੀਕੇ ਜਿੱਤਣ ਨਹੀਂ ਦੇਣਗੇ, ਉਹਨਾਂ ਦੇ ਖਿਲਾਫ਼ ਹਮੇਸ਼ਾਂ ਖੜ੍ਹੇ ਰਹਿਣਗੇ। ਜਦੋਂ ਵੀ ਮੌਕਾ ਮਿਲਦਾ ਹੈ ਕੈਪਟਨ ਅਮਰਿੰਦਰ ਸਿੰਘ ਉਹ ਨਵਜੋਤ ਸਿੰਘ ਸਿੱਧੂ ਉੱਪਰ ਸ਼ਬਦੀ ਵਾਰ ਕਰਦੇ ਹਨ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ, ‘ਨਵਜੋਤ ਸਿੰਘ ਸਿੱਧੂ ਪੰਜਾਬ ਲਈ ਬਿਲਕੁਲ ਵੀ ਠੀਕ ਨਹੀਂ ਹੈ, ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਸਿੱਧੂ ਦੀ ਪਾਕਿਸਤਾਨ ਨਾਲ ਯਾਰੀ ਹੈ।”
ਹੁਣ ਕੈਪਟਨ ਅਮਰਿੰਦਰ ਸਿੰਘ ਫਲੋਰ ਟੈਸਟ ਦੀ ਮੰਗ ਜੇਕਰ ਕਰਦੇ ਹਨ ਤਾਂ ਮੋਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਸਰਕਾਰ ਬਣਾਏ ਰੱਖਣ ਲਈ ਵਿਧਾਇਕਾਂ ਦਾ ਸਾਥ ਚਾਹੀਦਾ ਹੈ। ਪੰਜਾਬ ਵਿਧਾਨ ਸਭਾ ਵਿੱਚ ਇੱਕ ਤਿਹਾਈ ਸੀਟਾਂ ਦਾ ਬਹੁਮਤ ਸਾਫ਼ ਕਰਨ ਹੋਵੇਗਾ ਪਰ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਦੇ ਵਿਧਾਇਕ ਚੰਨੀ ਸਰਕਾਰ ਵੱਲ ਨਹੀਂ ਜਾਣਗੇ ਕਿਉਂਕਿ ਪੰਜਾਬ ਸਰਕਾਰ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਦਖ਼ਲ ਅੰਦਾਜੀ ਕਰ ਰਹੇ ਹਨ। ਇਹੀ ਦਖ਼ਲ ਅੰਦਾਜੀ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਚੁੱਭ ਰਹੀ ਹੈ। ਇਸ ਲਈ ਹੋ ਸਕਦਾ ਹੈ ਕਿ ਕੋਟਨ ਅਮਰਿੰਦਰ ਸਿੰਘ ਨੂੰ ਜੋ ਨਵਜੋਤ ਸਿੰਘ ਸਿੱਧੂ ਨਾਲ ਨਫ਼ਰਤ ਹੈ ਉਸਦਾ ਗੁੱਸਾ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਉੱਤੇ ਕੱਢਿਆ ਜਾਵੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ