ਡੇਰੇ ਦੀ ਸਾਧਵੀਆਂ ਨਾਲ ਬਲਾਤਕਾਰ, ਸ਼ੋਸ਼ਣ ਮਾਮਲੇ ਵਿੱਚ ਡੇਰਾ ਸੱਚਾ ਸੌਧਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਪਹਿਲਾਂ ਹੀ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ। ਉਸ ਖਿਲਾਫ਼ ਕਈ ਮਾਮਲੇ ਦਰਜ ਹਨ ਅਤੇ ਕਈਆਂ ਖਿਲਾਫ਼ ਕਾਰਵਾਈ ਅਦਾਲਤਾਂ ਵਿੱਚ ਚੱਲ ਰਹੀ ਹੈ। ਇਹਨਾਂ ਮਾਮਲਿਆਂ ਵਿਚੋਂ ਹੀ ਇੱਕ ਮਾਮਲਾ ਹੈ ਪੱਤਰਕਾਰ ਰਣਜੀਤ ਛੱਤਰਪਤੀ ਦੇ ਕਤਲ ਦਾ। ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਪੱਤਰਕਾਰ ਰਣਜੀਤ ਸਿੰਘ ਛੱਤਰਪਤੀ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।
ਰਾਮ ਰਹੀਮ ਦੇ ਨਾਲ 4 ਹੋਰ ਯਾਨੀ ਕੇ ਕੁੱਲ 5 ਲੋੱਕਾਂ ਖਿਲਾਫ਼ ਅੱਜ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਣੀ ਹੈ। ਇਸੇ ਦੇ ਚਲਦਿਆਂ ਪੰਚਕੂਲਾ ਵਿੱਚ ਧਾਰਾ 144 ਲਗਾਕੇ ਵੱਡੇ ਇਕੱਠ ਕਰਨ ‘ਤੇ ਮਨਾਹੀ ਲਗਾ ਦਿੱਤੀ ਹੈ। ਪਹਿਲੀ ਵਾਰ ਜਦੋਂ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਲੋਕਾਂ ਨੇ ਤਾਂਡਵ ਮਚਾ ਦਿੱਤਾ ਸੀ, ਹਿੰਸਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸੇ ਦੇ ਚਲਦਿਆਂ ਹੁਣ ਧਾਰਾ 144 ਲਗਾਈ ਗਈ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ