ਸਿੰਘੂ ‘ਤੇ ਹੋਏ ਕਤਲ ਨੂੰ BJP ਨੇ ਜਾਣਬੁੱਝ ਬਣਾਇਆ ਦਲਿਤਾਂ ਦਾ ਮੁੱਦਾ, ਨਿਹੁੰਗ ਸਿੰਘਾਂ ਨੂੰ ਕਿਹਾ ਅੱਤਵਾਦੀ!

ਸਿੰਘੂ ਦੀ ਸਟੇਜ ਨਜ਼ਦੀਕ ਨਿਹੁੰਗ ਸਿੰਘਾਂ ਵੱਲੋਂ ਦੁਸ਼ਹਿਰੇ ਵਾਲੇ ਦਿਨ ਪੰਜਾਬ ਦੇ ਤਰਨਤਾਰਨ ਨਾਲ ਸਬੰਧਤ ਲਖਵੀਰ ਸਿੰਘ ਦਾ ਕਤਲ ਉਸਦਾ ਹੱਥ ਅਤੇ ਲੱਤ ਵੱਢਕੇ ਕਰ ਦਿੱਤਾ ਸੀ| ਨਿਹੁੰਗ ਸਿੰਘਾਂ ਦਾ ਕਹਿਣਾ ਸੀ ਕਿ ਲਖਵੀਰ ਓਥੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਆਇਆ ਸੀ | ਹੁਣ ਇਸ ਮਾਮਲੇ ਵਿੱਚ BJP ਨੇ ਆਪਣੀ ਰਾਜਨੀਤੀ ਲੈ ਆਉਂਦੀ ਹੈ ਅਤੇ ਇਸ ਪੂਰੇ ਮਾਮਲੇ ਨੂੰ ਦਲਿਤਾਂ ਅਤੇ sc/st ਨਾਲ ਜੋੜਕੇ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ| ਵਿਜੇ ਸਾਂਪਲਾਂ ਨੇ ਟਵੀਟ ਕੀਤਾ ਅਤੇ ਲਿਖਿਆ, “ਸਿੰਘੂ ਨਜ਼ਦੀਕ ਅਨੁਸੂਚਿਤ ਜਾਤੀ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ|” ਜਦੋੰਕਿ ਇਸ ਮਾਮਲੇ ਵਿੱਚ ਨਿਹੁੰਗ ਸਿੰਘ ਸਾਰਾ ਮੁੱਦਾ ਬੇਅਦਬੀ ਦਾ ਦੱਸ ਰਹੇ ਹਨ ਓਥੇ ਹੁਣ BJP ਵੱਲੋਂ ਸਿਆਸਤ ਕੀਤੀ ਜਾ ਰਹੀ ਹੈ |

ਸੰਯੁਕਤ ਕਿਸਾਨ ਮੋਰਚੇ ਵੱਲੋਂ ਘਟਨਾ ਦੀ ਨਿਖੇਧੀ ਕੀਤੀ ate ਪੁਲਿਸ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਤਰੀਕੇ ਨਾਲ ਜਾਂਚ ਹੋਵੇ| ਲਖਵੀਰ ਦੇ ਮਾਪੇ ਪਹਿਲਾਂ ਹੀ ਮਰ ਚੁੱਕੇ ਹਨ ਅਤੇ ਉਸਦੀ ਪਤਨੀ ਵੀ ਉਸ ਕੋਲੋਂ ਵੱਖ ਰਹਿੰਦੀ ਹੈ, ਲਖਵੀਰ ਦੇ ਮਾਸੂਮ ਬੱਚੇ ਵੀ ਹਨ| ਲਖਵੀਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਛੋਟੇ ਮੋਟੇ ਨਸ਼ੇ ਕਰਦਾ ਹੋਵੇ ਪਰ ਬੇਅਦਬੀ ਵਾਲੀ ਗੱਲ ਬਿਲਕੁਲ ਵੀ ਸੱਚ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ| ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਇਸ ਮਾਮਲੇ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆ ਚੁੱਕੀ ਹੈ, ਜਿਸ ਵਿੱਚ ਮੌਤ ਦੀ ਵਜ੍ਹਾ ਜਿਆਦਾ ਖੂਨ ਵਹਿ ਜਾਣਾ ਦੱਸਿਆ ਗਿਆ ਹੈ|

Home

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੰਘੂ ਸਟੇਜ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਏ ਦਾ ਕਤਲ ! ਕਿਸਾਨਾਂ ਨੇ ਸੱਦੀ ਮੀਟਿੰਗ

ਪੇਸ਼ੀ ਦੌਰਾਨ ਨਿਹੁੰਗ ਸਿੰਘ ਦੀ ਉਤਰੀ ਦਸਤਾਰ, ਵੀਡੀਓ ਵਾਇਰਲ ਮਗਰੋਂ ਉੱਠਿਆ ਹੋਰ ਵਿਵਾਦ