ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਵਿਖੇ ਸ਼ਰੀਕੇ ‘ਚ ਲਗਦੇ ਮਾਮੇ ਨੇ 8 ਸਾਲ ਦੇ ਭਾਣਜਾ ਕਹੀ ਮਾਰਕੇ ਕਤਲ ਕਰ ਦਿੱਤਾ| 8 ਸਾਲ da ਜਸ਼ਨ ਆਪਣੀ ਮਾਂ ਨਾਲ ਨਾਨਕੇ ਪਿੰਡ ਨਾਨੀ ਦੇ ਭੋਗ ਵਿੱਚ ਆਇਆ ਸੀ ਜਿੱਥੇ ਉਹ ਬਾਕੀ ਬੱਚਿਆਂ ਨਾਲ ਖੇਡ ਰਿਹਾ ਸੀ| ਓਸੇ ਦੌਰਾਨ ਸ਼ਰੀਕੇ ‘ਚ ਲਗਦੇ ਮਾਮੇ ਨੇ ਬੱਚੇ ਨਾਲ ਦਰਿੰਦਗੀ ਵਾਲੀ ਘਟਨਾ ਨੂੰ ਅੰਜਾਮ ਦਿੱਤਾ| ਜ਼ਖਮੀ ਹੋਏ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਪਰ ਰਸਤੇ ਵਿੱਚ ਹੀ ਜਸ਼ਨ ਨੇ ਸਾਹ ਛੱਡ ਦਿੱਤੇ|

ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਦੇ ਬਿਆਨ ਤਹਿਤ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ| ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ| ਬੱਚੇ ਦਾ ਕਤਲ ਕਰਕੇ ਉਸਦਾ ਮਾਮਾ ਘਰੋਂ ਫਰਾਰ ਹੈ ਅਤੇ ਜਲਦ ਉਸਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ| ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਇਹ ਸਾਫ਼ ਹੋਵੇਗਾ ਕਿ ਉਸਨੇ ਅਜਿਹਾ ਕਿਓਂ ਕੀਤਾ|

