ਰਿਜ਼ਰਵ ਬੈਂਕ ਆਫ਼ ਇੰਡੀਆ ਯਾਨੀ ਕਿ ਭਾਰਤ ਦੇ ਕੇਂਦਰੀ ਬੈੰਕ ਵੱਲੋਂ ਭਾਰਤ ਦੇ ਵੱਡੇ ਬੈਂਕ SBI ਨੂੰ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ| ਸਟੇਟ ਬੈਂਕ ਆਫ਼ ਇੰਡੀਆ ਨੂੰ ਕੇਂਦਰੀ ਬੈੰਕ ਦੇ ਨਿਯਮ ਨਾ ਮੰਨਣ ਕਾਰਨ ਬੈੰਕਿੰਗ ਰੈਗੂਲੇਸ਼ਨ ਨਿਯਮ 1949 ਤਹਿਤ ਧਾਰਾ 47A (1) (c), 46(4) (i) ਅਤੇ 51 (1) ਰਾਹੀਂ ਜੁਰਮਾਨਾ ਲਗਾਇਆ ਗਿਆ ਹੈ|

RBI ਨੇ SBI ਨੂੰ 1 ਕਰੋੜ ਰੁਪਏ ਦਾ ਜੁਰਮਾਨਾ ਗ੍ਰਾਹਕ ਸੇਵਾਵਾਂ ਨਾਲ ਸਬੰਧਤ ਨਿਯਮਾਂ ਤਹਿਤ ਕੀਤਾ ਹੈ| RBI ਨੇ SBI ਨੂੰ ਪਹਿਲਾਂ ਸਵਾਲ ਕੀਤਾ ਸੀ ਕਿ ਤੁਹਾਡੇ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ ਤਾਂ SBI ਨੇ ਕੋਈ ਜਵਾਬ ਸਹੀ ਤਰੀਕੇ ਨਾਲ ਨਹੀਂ ਸੀ ਦਿੱਤਾ|

