ਸਿੰਘੂ ਬਾਰਡਰ ‘ਤੇ ਹੋਏ ਲਖਵੀਰ ਸਿੰਘ ਦੇ ਕਤਲ ਅਤੇ ਨਿਹੰਗ ਸਿੰਘਾਂ ਦੀ ਭੂਮਿਕਾ, ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨਾਲ ਨਿਹੰਗ ਸਿੰਘ ਦੀ ਵਾਇਰਲ ਤਸਵੀਰ, ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪੱਧਰ ਉੱਤੇ ਜਾਂਚ ਕਮੇਟੀ ਬਣਾਈ ਹੈ| ਇਸ ਜਾਂਚ ਕਮੇਟੀ ਵਿੱਚ 3 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਆਪਣੇ ਪੱਧਰ ਉੱਤੇ ਸਾਰੇ ਘਟਨਾਕ੍ਰਮ ਦੀ ਜਾਂਚ ਕਰਗੇ ਮਸਲਾ ਹਲਕਾ ਕਰਨਗੇ| ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਹੈ ਕਿ ਇਸ ਸਬੰਧੀ 3 ਮੈਂਬਰੀ ਕਮੇਟੀ ਬਣਾਈ ਗਈ ਹੈ|
ਸਿੰਘੂ ਬਾਰਡਰ ‘ਤੇ ਹੋਈ ਬੇਅਦਬੀ ਦੀ ਘਟਨਾ ਦਾ ਅਸਲ ਤੱਥ, ਉਸਤੋਂ ਬਾਅਦ ਲਖਵੀਰ ਐਂਗਹ ਦਾ ਕਤਲ ਹੋਣਾ, ਇਹਨਾਂ ਘਟਨਾਵਾਂ ਬਾਰੇ SGPC ਆਪਣੇ ਪੱਧਰ ‘ਤੇ ਜਾਂਚ ਕਰੇਗੀ| ਇਹ ਸਾਰੀ ਘਟਨਾ ਸਿੱਖ ਕੌਮ ਅਤੇ ਪੰਜਾਬ ਲਈ ਬਹੁਤ ਸੰਵੇਦਨਸ਼ੀਲ ਮੁੱਦਾ ਬਣ ਗਈ ਹੈ ਅਤੇ ਹੁਣ ਨਿਹੰਗ ਸਿੰਘ ਦੀ ਤਸਵੀਰ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨਾਲ ਸਾਹਮਣੇ ਆਉਣੀ ਆਉਣੇ ਆਪ ਵਿੱਚ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ| ਇਸ ਮੁੱਦੇ ਨੂੰ ਜਲਦ ਹੱਲ ਕਰਨਾ ਪਵੇਗਾ ਨਹੀਂ ਤਾਂ ਇਸਦੇ ਨਤੀਜੇ ਹੋਰ ਵੀ ਵਿਗੜ ਸਕਦੇ ਹਨ, ਇਸ ਲਈ ਇਸ ਮੁੱਦੇ ‘ਤੇ ਸਿਆਸਤ ਨਾ ਕਰਕੇ ਅਸਲ ਤੱਥ ਲੱਭੇ ਜਾਣੇ ਚਾਹੀਦੇ ਹਨ|