ਆਮ ਆਦਮੀ ਤੋਂ ਵਿਧਾਇਕੀ ਜਿੱਤ ਪਾਰਟੀ ਨੂੰ ਛੱਡਕੇ ਵੱਖਰੇ ਰਾਹ ‘ਤੇ ਤੁਰੇ ਸੁਖਪਾਲ ਖਹਿਰਾ ਦਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਮਨਜ਼ੂਰ ਕਰ ਲਿਆ ਹੈ| ਆਮ ਆਦਮੀ ਪਾਰਟੀ ਛੱਡ ਆਪਣੀ ਵੱਖਰੀ ਪਾਰਟੀ ਬਣਾਉਣ ਤੋਂ ਬਾਅਦ ਸੁਖਪਾਲ ਖਹਿਰਾ ਦੇ ਘਰ ਰੇਡ ਪਈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਵਿੱਚ ਸ਼ਾਮਲ ਹੋ ਗਏ, ਪਰ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ne ਆਪਣਾ ਅਸਤੀਫ਼ਾ ਸਪੀਕਰ ਨੂੰ ਭੇਜਿਆ ਸੀ| ਉਸ ਵੇਲੇ ਉਹ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ ਸੀ ਅਤੇ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਨੇ ਮੁੱਖ ਮੰਤਰੀ ਅਹੁਦੇ ਤੋਂ ਛੁੱਟੀ ਕੀਤੀ ਤਾਂ ਤਕਰੀਬਨ ਇੱਕ ਮਹੀਨੇ ਬਾਅਦ ਸੁਖਪਾਲ ਖਹਿਰਾ ਦਾ ਅਸਤੀਫ਼ਾ ਵੀ ਮਨਜ਼ੂਰ ਹੋ ਗਿਆ| ਸੁਖਪਾਲ ਖਹਿਰਾ ਦਾ ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਉਹਨਾਂ ਨੇ ਲੋਕਾਂ ਅਤੇ ਪੱਤਰਕਾਰਾਂ ਨੂੰ ਫਿਲਹਾਲ ਮੁਲਾਕਾਤ ਕਰਨ ਲਈ ਸਮਾਂ ਨਹੀਂ ਦਿੱਤਾ|
ਦੂਜੇ ਪਾਸੇ ਚਰਚਾ ਛਿੜੀ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਲਦ ਆਪਣੀ ਵੱਖਰੀ ਪਾਰਟੀ ਲੈ ਕੇ ਆ ਰਹੇ ਹਨ ਅਤੇ ਹੋ ਸਕਦਾ ਹੈ ਕਿ ਖਹਿਰਾ ਹੁਣ ਕੈਪਟਨ ਅਮਰਿੰਦਰ ਦੀ ਪਾਰਟੀ ਦਾ ਪੱਲਾ ਫੜ੍ਹ ਲੈਣ| ਕੈਪਟਨ ਨੇ ਹੀ ਖਹਿਰਾ ਨੂੰ ਕਾਂਗਰਸ ਵਿੱਚ ਲਿਆਂਦਾ ਸੀ ਅਤੇ ਹੁਣ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਖਹਿਰਾ ਫ਼ਿਰ ਕੈਪਟਨ ਕੋਲ ਹੀ ਜਾ ਸਕਦੇ ਹਨ| ਸੁਖਪਾਲ ਖਹਿਰਾ ਨੇ ਇੱਕ ਸਮੇੰ ‘ਤੇ ਸਿਆਸਤ ਵਿੱਚ ਜੋ ਆਪਣਾ ਕੱਦ ਬਣਾਇਆ ਸੀ ਉਹ ਪਾਰਟੀਆਂ ਬਦਲ ਯਾਨੀ ਕਿ ਦਲ ਬਦਲ ਕਰਕੇ ਕਾਫ਼ੀ ਹੱਦ ਤੱਕ ਉਸਨੂੰ ਨੁਕਸਾਨ ਵੀ ਪਹੁੰਚਾ ਲਿਆ ਹੈ| ਹੁਣ ਖਹਿਰਾ ਦੀ ਹਾਲਤ ਐਨੀ ਖਰਾਬ ਹੈ ਕਿ ਉਹ ਆਪਣੇ ਆਪ ਨੂੰ ਬਚਾਉਣ ਲਈ ਸਹਾਰੇ ਲੱਭ ਰਹੇ ਹਨ ਅਤੇ ਹੋ ਸਕਦਾ ਹੈ ਇਸੇ ਤਹਿਤ ਉਹ ਕੈਪਟਨ ਦੀ ਪਾਰਟੀ ਵਿੱਚ ਜਾ ਮਿਲਣ|