ਤਕਰੀਬਨ 30 ਸਾਲ ਪਹਿਲਾਂ ਸੰਨ 1991 ਵਿੱਚ 22 ਸਾਲ ਦੇ ਸ਼ਰਮਾ ਰੂਥ ਜੌਹਨਸਨ ਦਾ ਕਤਲ ਅਮਰੀਕਾ ਦੇ ਸੇਕਰਾਮੈਂਟੋ ਵਿੱਚ ਵਿਲੀ ਬੀ ਸਮਿਥ ਵੱਲੋਂ ਕੀਤਾ ਗਿਆ ਸੀ| ਵਿਲੀ ਬੀ ਸਮਿਥ ਵੱਲੋਂ ਲੁੱਟਮਾਰ ਤੇ ਚੋਰੀ ਕਰਨ ਮਗਰੋਂ ਚੋਰੀ ਦੀ ਹੀ ਇੱਕ ਕਾਰ ਦੀ ਡਿੱਗੀ ਵਿੱਚ ਰੂਥ ਜੌਹਨਸਨ ਨੂੰ ਗੋਲੀ ਮਾਰਕੇ ਬੰਦ ਕਰ ਦਿੱਤਾ ਸੀ| ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਵਿਲੀ ਬੀ ਸਮਿਥ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਖਿਲਾਫ਼ ਮੁਕੱਦਮਾ ਚੱਲਿਆ|
ਅਦਾਲਤ ਵੱਲੋਂ ਵਿਲੀ ਬੀ ਸਮਿਥ ਨੂੰ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਕਾਰਨ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਿਸਦੇ ਵਿਰੋਧ ਵੁਚ ਵਿਲੀ ਨੇ ਆਪਣੇ ਅਖੀਰਲੇ ਸਮੇੰ ਵਿੱਚ ਰਹਿਮ ਦੀ ਅਪੀਲ ਕੀਤੀ ਸੀ| ਵਿਲੀ ਦੀ ਰਹਿਮ ਵਾਲੀ ਅਪੀਲ ਰੱਦ ਕਰਦਿਆਂ ਐਲਬਾਮਾ ਵਿੱਚ ਮੌਤ ਦੀ ਸਜ਼ਾ ਨੂੰ ਅੰਜਾਮ ਦਿੱਤਾ ਗਿਆ ਅਤੇ ਜ਼ਹਿਰ ਦਾ ਟੀਕਾ ਲਗਾਕੇ ਵਿਲੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ| ਇਸ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ 30 ਸਾਲ ਬਾਅਦ ਇਨਸਾਫ਼ ਮਿਲਿਆ ਹੈ|