ਪਾਕਿਸਤਾਨ ਦੇ ਮੈਚ ਜਿੱਤਣ ਮਗਰੋਂ ਸੰਗਰੂਰ ਦੇ ਕਾਲਜ ‘ਚ ਬਿਹਾਰੀ ਤੇ ਕਸ਼ਮੀਰੀ ਵਿਦਿਆਰਥੀਆਂ ‘ਚ ਝੜਪ ਦਾ ਅਸਲ ਕਾਰਨ..!

ਵਰਲਡ ਕੱਪ ਦੌਰਾਨ ਪਾਕਿਸਤਾਨ ਟੀਮ ਹੱਥੋਂ ਭਾਰਤੀ ਟੀਮ ਦੀ ਬਹੁਤ ਬੁਰੇ ਤਰੀਕੇ ਨਾਲ ਹਾਰ ਹੋਈ ਤਾਂ ਉਸਦਾ ਨਤੀਜਾ ਵੀ ਦੇਖਣ ਨੂੰ ਮਿਲਿਆl ਕਈ ਵਾਰ ਭਾਰਤ ਜਿੱਤਿਆਂ ਤਾਂ ਪਾਕਿਸਤਾਨ ਵਿੱਚ ਪ੍ਰਦਰਸ਼ਨ ਹੁੰਦਾ ਸੀ, TV ਤੱਕ ਤੋੜੇ ਜਾਂਦੇ ਸਨ ਪਰ ਇਸ ਵਾਰ ਭਾਰਤ ਦੀ ਹਾਰ ਨਾਲ ਦ੍ਰਿਸ਼ ਕੁੱਝ ਹੋਰ ਸਨl ਭਾਰਤ ਦੀ ਹਾਰ ਮਗਰੋਂ ਪੰਜਾਬ ਵਿੱਚ ਸੰਗਰੂਰ ਦੇ ਕਾਲਜ ਅੰਦਰ ਬਿਹਾਰ ਅਤੇ ਕਸ਼ਮੀਰੀ ਵਿਦਿਆਰਥੀਆਂ ਵਿਚਾਲੇ ਝੜਪ ਹੋਈ, ਪਰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆl

ਕਾਲਜ ਵਿੱਚ ਬਿਹਾਰ ਅਤੇ ਕਸ਼ਮੀਰ ਦੇ ਵਿਦਿਆਰਥੀਆਂ ਵਿਚਾਲੇ ਨਾਅਰੇਬਾਜ਼ੀ ਹੋਈ ਅਤੇ ਝਗੜਾਸ਼ਬਦਾਂ ਤੋਂ ਹਥੋਪਾਈ ਤੱਕ ਪਹੁੰਚ ਗਿਆl ਇਸਤੋਂ ਬਾਅਦ ਕਾਲਜ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਇਸ ਲੜਾਈ ਵਿੱਚ ਨਾ ਤਾਂ ਕੋਈ ਜਾਨੀ ਨੁਕਸਾਨ ਹੋਇਆ ਅਤੇ ਨਾ ਹੀ ਕਿਸੇ ਨੂੰ ਕੋਈ ਸੱਟਾਂ ਲੱਗੀਆਂl ਦੋਵਾਂ ਗੁੱਟਾਂ ਨੇ ਬੈਠ ਕਿ ਕਾਲਜ ਪ੍ਰਸ਼ਾਸਨ ਅੱਗੇ ਸੁਲ੍ਹਾ ਕਰ ਲਈl ਪੰਜਾਬ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਤਾਂ ਇਸਦਾ ਅਸਰ ਅੰਤਰਰਾਸ਼ਟਰੀ ਪੱਧਰ ਤੱਕ ਨਜ਼ਰ ਆਇਆ, ਕਸ਼ਮੀਰੀ ਵਿਦਿਆਰਥੀਆਂ ਦੇ ਹੱਕ ਵਿੱਚ ਦੂਜੇ ਮੁਲਕਾਂ ਤੋਂ ਵੀ ਆਵਾਜ਼ ਚੁੱਕੀ ਗਈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੇਤਰਹੀਣਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਹੁਣ ਦੋਬਾਰਾ ਮਿਲ ਸਕਦੀ ਹੈ ਅੱਖਾਂ ਦੀ ਰੋਸ਼ਨੀ

ਪੰਜਾਬ BJP ਨੂੰ ਨਾ ਹੀ ਪੰਜਾਬ ਤੇ ਨਾ ਹੀ ਪੰਜਾਬੀਆਂ ਦੀ ਚਿੰਤਾ, ਸਰਬ ਪਾਰਟੀ ਮੀਟਿੰਗ ‘ਚ ਨਹੀਂ ਪਹੁੰਚੇ