ਪੰਜਾਬ ਦੇ ਭਲੇ ਲਈ ਪੰਜਾਬੀਆਂ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਲ ਪਾਰਟੀ ਮੀਟਿੰਗ ਚੰਡੀਗੜ੍ਹ ਵਿਖੇ ਸੱਦੀ ਸੀl ਜਿਸ ਵਿੱਚ ਪੰਜਾਬ ਨਾਲ ਸਬੰਧਤ ਹਰ ਪਾਰਟੀ ਵੱਲੋਂ ਸ਼ਮੂਲੀਅਤ ਕੀਤੀ ਗਈ ਪਰ BJP ਵੱਲੋਂ ਕੋਈ ਨਹੀਂ ਆਇਆl ਭਾਜਪਾ ਨੇ ਸਰਬ ਪਾਰਟੀ ਮੀਟਿੰਗ ਵਿੱਚ ਜਾਣ ਤੋਂ ਕਿਨਾਰਾ ਕੀਤਾ ਕਿਉਂਕਿ ਇਸ ਮੀਟਿੰਗ ਵਿੱਚ ਕਿਸਾਨੀ ਮੁੱਦਾ, BSF ਨੂੰ ਵੱਧ ਅਧਿਕਾਰ ਦੇਣ ਦਾ ਮੁੱਦਾ ਅਤੇ CBSE ਬੋਰਡ ਵੱਲੋਂ ਪੰਜਾਬੀ ਭਾਸ਼ਾ ਨੱਕ ਵਿਤਕਰਾ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਜਾਣੀ ਸੀ ਅਤੇ ਇਹਨਾਂ ਮੁੱਦਿਆਂ ਤੋਂ BJP ਭੱਜ ਰਹੀ ਹੈl