“ਕੈਪਟਨ ਇੱਕ ਚੱਲੇ ਕਾਰਤੂਸ, ਮੇਰੇ ਦਰਵਾਜੇ ਬੰਦ ਕਰਨਾ ਚਾਹੁੰਦੇ ਸੀ”, ਸਿੱਧੂ ਦੇ ਕੈਪਟਨ ‘ਤੇ ਟਵੀਟ ਵਾਰ…

Navjot Singh Sidhu vs Captain Amarinder Singh ਦੀ ਇਹ ਲੜਾਈ ਸ਼ਬਦੀ ਵਾਰਾਂ ਵਿੱਚ ਹੋਰ ਤੇਜ਼ ਹੁੰਦੀ ਜਾਂ ਰਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਜਦੋੰ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੀ ਗੱਲ ਗੌਰ ਨਾਲ ਸੁਣਦੇ ਰਹੇl ਜਦੋੰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੀਤ ਸਿੱਧੂ ਦੇ ਆਉਣ ਨਾਲ ਕਾਂਗਰਸ ਦੀ ਚੜ੍ਹਤ ਵਿੱਚ 25 ਫੀਸਦੀ ਦੀ ਕਮੀ ਆਈ ਹੈ ਅਤੇ ਸਿੱਧੂ ਨੂੰ ਭਵਿੱਖ ਵੁਚ ਪੰਜਾਬ ਦੀ ਸਿਆਸਤ ਵਿੱਚ ਰੋਕਣ ਲਈ ਪੂਰੀ ਵਾਹ ਲਗਾਈ ਜਾਵੇਗੀ, ਉਸਨੂੰ ਕਿਸੇ ਵੀ ਹਾਲਤ ਵਿੱਚ ਜਿੱਤਣ ਅਤੇ ਮੁੱਖ ਮੰਤਰੀ ਦੇ ਅਹੁਦੇ ਤੱਕ ਨਹੀਂ ਪਹੁੰਚਣ ਦਿੱਤਾ ਜਾਵੇਗਾਲ਼

Navjot Singh Sidhu vs Captain Amarinder Singh ਅਤੇ ਇਸ ਲੜਾਈ ਵਿੱਚ ਹੱਬ ਨਵਜੋਤ ਸਿੰਘ ਸਿੱਧੂ ਨੇ ਮੁੜ ਤੋਂ ਕੈਪਟਨ ਉੱਤੇ ਟਵੀਟ ਵਾਰ ਕੀਤੇ ਹਨl ਇੱਕ ਤੋਂ ਬਾਅਦ ਇੱਕ ਕਰਕੇ 3 ਟਵੀਟ ਕੀਤੇ ਗਏ ਹਨ ਜਿੰਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਹਨਾਂ ਨੂੰ ਕਈ ਤਿੱਖੇ ਸਵਾਲ ਪੁੱਛੇ ਹਨl

ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ, “ਕੈਪਟਨ ਅਮਰਿੰਦਰ ਸਿੰਘ ਇੱਕ ਚੱਲੇ ਹੋਏ ਕਾਰਤੂਸ ਹਨ, ਉਹਨਾਂ ਨੂੰ ਚੰਗੀ ਸਿਆਸਤ ਕਰਨ ਖ਼ਾਤਿਰ ਪਾਰਟੀ ਵੱਲੋਂ ਨਹੀਂ ਕੱਢਿਆ ਗਿਆ, ਤੁਹਾਡੀ ਸਿਆਸਤ ਅਤੇ ਤੁਸੀਂ ਹੁਣ ਤੱਕ ਦੇ ਪੰਜਾਬ ਦੇ ਸਭ ਤੋਂ ਨਿਕੰਮੇ ਮੁੱਖ ਮੰਤਰੀ ਸਾਬਤ ਹੋਏ ਹੋ, ਤੁਹਾਡੀ ਡੋਰ ED ਰਾਹੀਂ ਕੇਂਦਰ ਯਾਨੀ ਕਿ BJP ਦੇ ਹੱਥ ਵਿੱਚ ਹੈ, ਤੁਸੀਂ ਮੇਰੇ ਲਈ ਦਰਵਾਜੇ ਬੰਦ ਕਰਨਾ ਚਾਹੁੰਦੇ ਸੀ ਪਰ ਹੁਣ ਖ਼ੁਦ ਆਪਣੀ ਜ਼ਮੀਨ ਲੱਭ ਰਹੇ ਹੋ, ਜਦੋੰ ਪਹਿਲਾਂ ਤੁਸੀਂ ਆਪਣੀ ਪਾਰਟੀ ਬਣਾਈ ਵੀ ਤਾਂ ਆਪਣੀ ਜ਼ਮਾਨਤ ਤੱਕ ਜਬਤ ਕਰਵਾਈ ਸੀ ਵੋਟਾਂ ਤੱਕ ਨਹੀਂ ਮਿਲੀਆਂ ਸਨl”

ਦੋਵਾਂ ਵਿਚਾਲੇ ਸ਼ਬਦੀ ਅਤੇ ਸਿਆਸਤੀ ਜੰਗ ਹੋਰ ਜਿਆਦਾ ਭਖਦੀ ਜਾਂ ਰਹੀ ਹੈ ਅਟਵਾਲ ਫਿਲਹਾਲ ਨਵਜੋਤ ਸਿੰਘ ਸਿੱਧੂ ਆਪਣੇ ਪਟਿਆਲਾ ਵਾਲੇ ਘਰ ‘ਚ ਰਹਿ ਰਹੇ ਹਨ ਤਾਂ ਕਵਪਟਨ ਨੇ ਵੀ ਇਸ਼ਾਰੇ ‘ਚ ਕਿਹਾ ਕਿ ਉਹਨਾਂ ਦੇ ਸਮਰਥਕਾਂ ਨੂੰ ਪਟਿਆਲਾ ਵਿੱਚ ਧਮਕਾਇਆ ਅਤੇ ਡਰਾਇਆ ਜਾਂ ਰਿਹਾ ਹੈl ਹੁਣ ਦੇਖਣਾ ਹੋਵੇਗਾ ਦੋਵਾਂ ਦੀ ਇਆ ਜੰਗ ਵਿੱਚ ਨੁਕਸਾਨ ਕਿਸਦਾ ਹੋਵੇਗਾ, ਕੈਪਟਨ ਦਾ, ਸਿੱਧੂ ਦਾ, ਕਾਂਗਰਸ ਦਾ ਜਾਂ ਫ਼ਿਰ ਪੰਜਾਬ ਦਾl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BSF, ਨਵਜੋਤ ਸਿੱਧੂ, ਅਰੂਸਾ ਆਲਮ, ਸੁਖਜਿੰਦਰ ਰੰਧਾਵਾ, ਅਮਿਤ ਸ਼ਾਹ ਅਤੇ ਕਿਸਾਨੀ ਮੁੱਦੇ ਬਾਰੇ ਕੈਪਟਨ ਦੇ ਪੜ੍ਹੋ ਸਾਰੇ ਬਿਆਨ

8 ਨਵੰਬਰ ਨੂੰ ਸੱਦੇ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ‘ਚ ਕੀ ਰਹੇਗਾ ਖ਼ਾਸ, ਕੀ ਹੋਏ ਸਰਕਾਰ ਵੱਲੋਂ ਨਵੇਂ ਐਲਾਨ