ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਏ.ਪੀ.ਐੱਸ. ਦਿਓਲ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈl ਏ.ਪੀ.ਐੱਸ. ਦਿਓਲ ਦੀ ਨਿਯੁਕਤੀ ਨੂੰ ਲੈ ਨਵਜੋਤ ਸਿੰਘ ਸਿੱਧੂ ਵੱਲੋਂ ਬਹੁਤ ਵਿਰੋਧ ਕੀਤਾ ਗਿਆ ਸੀ ਅਤੇ ਸੁਣਵਾਈ ਨਾ ਕੀਤੇ ਜਾਣ ਕਾਰਨ ਨਵਜੋਤ ਸਿੱਧੂ ਨੇ ਹਾਈਕਮਾਨ ਅੱਗੇ ਅਸਤੀਫ਼ਾ ਭੇਜ ਦਿੱਤਾ ਸੀl ਹਾਲਾਂਕਿ ਅਸਤੀਫ਼ਾ ਨਾ-ਮਨਜ਼ੂਰ ਕੀਤਾ ਗਿਆ ਪਰ ਹੁਣ ਜਿਸ ਐਡਵੋਕੇਟ ਜਰਨਲ ਏ.ਪੀ.ਐੱਸ. ਦਿਓਲ ਦਾ ਵਿਰੋਧ ਕਰ ਰਹੇ ਸਨ ਉਹਨਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈl ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੱਲੋਂ ਏ.ਪੀ.ਐੱਸ. ਦਿਓਲ ਨੂੰ ਪੰਜਾਬ ਦੇ ਐਡਵੋਕੇਟ ਜਰਨਲ ਨਿਯੁਕਤ ਕੀਤਾ ਗਿਆ ਸੀl
https://www.facebook.com/thekhabarsaar/