7 ਪੰਨਿਆਂ ਦਾ ਅਸਤੀਫ਼ਾ ਦੇ ਕੇ ਵੀ ਕੈਪਟਨ ਦਾ ਕਾਂਗਰਸ ਨਾਲ ਮੋਹ ਨਹੀਂ ਟੁੱਟਿਆ, ਨਵੀਂ ਪਾਰਟੀ ਦਾ ਰੱਖਿਆ ਨਾਮ “ਪੰਜਾਬ ਲੋਕ ਕਾਂਗਰਸ Punjab Lok Congress”

ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਕਾਂਗਰਸ ਤੋਂ ਆਪਣਾ 7 ਪੰਨਿਆਂ ਦਾ ਅਸਤੀਫ਼ਾ ਭੇਜਿਆ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਲਵਿਦਾ ਆਖ ਦਿੱਤਾl ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਗ਼ੈਰ ਜ਼ਿੰਮੇਵਾਰ ਲੋਕਾਂ ਦੇ ਹੱਥ ਵਿੱਚ ਸੌਂਪ ਦਿੱਤਾ ਗਿਆ ਹੈ, ਜਿਸ ਕਾਂਗਰਸ ਨੂੰ ਮੋਢਿਆਂ ‘ਤੇ ਚੁੱਕਿਆ ਓਸੇ ਤੋਂ ਵੱਖ ਹੋ ਰਿਹਾ ਹਾਂl ਇਸੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਦਾ ਵੀ ਐਲਾਨ ਕਰ ਦਿੱਤਾ ਹੈ ਅਤੇ ਨਾਮ ਵੀ ਜਨਤਕ ਕਰ ਦਿੱਤਾ ਗਿਆ ਹੈl ਹਾਲਾਂਕਿ ਹਜੇ ਤੱਕ ਪਾਰਟੀ ਦਾ ਚਿੰਨ ਸਾਹਮਣੇ ਨਹੀਂ ਆਇਆ ਕਿਉਂਕਿ ਚੋਣ ਕਮਿਸ਼ਨ ਵੱਲੋਂ ਹਰੀ ਝੰਡੀ ਨਹੀਂ ਮਿਲੀl

ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਦਾ ਨਾਮ “ਪੰਜਾਬ ਲੋਕ ਕਾਂਗਰਸ Punjab Lok Congress” ਰੱਖਿਆ ਹੈl ਕੈਪਟਨ ਅਮਰਿੰਦਰ ਸਿੰਘ ਚਾਅਕੇ ਵੀ ਕਾਂਗਰਸ ਨਾਲ ਮੋਹ ਨਹੀਂ ਛੱਡ ਸਕੇ ਅਤੇ ਆਪਣੀ ਨਵੀਂ ਪਾਰਟੀ ਦੇ ਨਾਮ ਵਿੱਚ ਵੀ ਕਾਂਗਰਸ ਸ਼ਬਦ ਨਾਲ ਹੀ ਰੱਖਿਆ ਹੈl ਜਿਸ ਕਾਂਗਰਸ ਤੋਂ ਪਿੱਛਾ ਛੱਡਿਆ ਓਸੇ ਨਾਲ ਮਿਲਦਾ ਨਾਮ ਵੀ ਕੈਪਟਨ ਨੇ ਰੱਖਿਆ ਪਰ ਨਵੀਂ ਪਾਰਟੀ ਦਾ ਚਿੰਨ ਹਜੇ ਜਨਤਕ ਨਹੀਂ ਹੋਇਆl ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਆਪਣਾ 7 ਪੰਨਿਆ ਵਿੱਚ ਅਸਤੀਫ਼ਾ ਲਿਖਕੇ ਭੇਜਿਆ ਹੈ ਅਤੇ ਸ਼ੁਰੂਆਤ ਵਿੱਚ ਕੈਪਟਨ ਨੇ ਆਪਣੇ ਫੌਜ ਦੀ ਸਰਵਿਸ da ਵੀ ਜ਼ਿਕਰ ਕੀਤਾl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CM ਚੰਨੀ ਨੇ ਪੰਜਾਬੀਆਂ ਨੂੰ ਦਿੱਤੀ ਦੀਵਾਲੀ ਦੀਆਂ ਮੁਬਾਰਕਾਂ, ਪ੍ਰੈਸ ਕਾਨਫਰੰਸ ‘ਚ ਸਸਤੀ ਬਿਜਲੀ ਦਾ ਐਲਾਨ, ਮੁਲਾਜ਼ਮਾਂ ਲਈ ਪਹਿਲਾਂ ਐਲਾਨ

Khelo India Youth Games ਲਈ ਮੁੰਡੇ ਕੁੜੀਆਂ ਦੀ ਹਾਕੀ ਟੀਮ ਲਈ ਹੋਣ ਵਾਲੀ ਚੋਣ ਦੀ ਦੇਖੋ ਕੀ ਹੈ ਮਿਤੀ…