40 ਦੇ ਕਰੀਬ BJP ਲੀਡਰ ਮੰਦਰ ‘ਚ ਹੋਏ ਬੰਦ, ਬਾਹਰ ਪੁਲਿਸ ਦਾ ਸਖ਼ਤ ਪਹਿਰਾ, ਕਿਸਾਨਾਂ ‘ਤੇ ਲਗਾਏ ਰਸਤੇ ਬੰਦ ਕਰਨ ਦੇ ਇਲਜ਼ਾਮ

ਕਿਸਾਨਾਂ ਉੱਤੇ ਇਲਜ਼ਾਮ ਲਗਾਏ ਗਏ ਹਨ ਕਿ ਰੋਹਤਕ ਵਿਖੇ BJP ਲੀਡਰ ਇੱਕ ਮੰਦਰ ਵਿੱਚ ਇਕੱਠੇ ਹੋਏ ਸਨ ਅਤੇ ਕਿਸਾਨਾਂ ਨੇ ਓਥੇ ਘੇਰਾ ਪਾ ਲਿਆl ਤਕਰੀਬਨ ਤਿੰਨ ਘੰਟਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਕਿ BJP ਆਗੂ ਮੰਦਰ ਦੇ ਅੰਦਰ ਹੀ ਬੰਦ ਹਨ ਅਤੇ ਕਿਸਾਨ ਬਾਹਰ ਖੜ੍ਹੇ ਹਨl ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਨੇ BJP ਆਗੂਆਂ ਦੀ ਗੱਡੀਆਂ ਦੇ ਟਾਇਰਾਂ ਦੀ ਹਵਾ ਤੱਕ ਕੱਢ ਦਿੱਤੀ ਹੈ ਅਤੇ ਰਸਤਿਆਂ ਨੂੰ ਟਰੈਕਟਰ ਟਰਾਲੀ ਨਾਲ ਬੰਦ ਕੀਤਾ ਗਿਆ ਹੈl ਤਕਰੀਬਨ 40 ਦੇ ਕਰੀਬ ਭਾਜਪਾ ਆਗੂ ਰੋਹਤਕ ਦੇ ਇੱਕ ਮੰਦਰ ਦੇ ਅੰਦਰ ਹੀ ਬੰਦ ਹਨ ਅਤੇ ਬਾਹਰ ਭਾਰੀ ਪੁਲਿਸ ਫੋਰਸ ਲਗਾਈ ਗਈ ਹੈ ਤਾਂ ਜੋ ਟਕਰਾਅ ਨੂੰ ਹਰ ਹਾਲ ਵਿੱਚ ਰੋਕਿਆ ਜਾਵੇl

ਜਾਣਕਾਰੀ ਮੁਤਾਬਕ ਭਾਜਪਾ ਆਗੂ ਇੱਕ ਪ੍ਰੋਗਰਾਮ ਲਈ ਮੰਦਰ ਪਹੁੰਚੇ ਸਨ ਜਿਸਦੀ ਖ਼ਬਰ ਕਿਸਾਨਾਂ ਨੂੰ ਲੱਗ ਗਈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਪਿੰਡ ਵਿੱਚ ਭਾਜਪਾ ਆਗੂਆਂ ਨੂੰ ਨਾ ਆਉਣ ਲਈ ਕਿਹਾ ਹੋਇਆ ਅਤੇ ਫ਼ਿਰ ਵੀ ਭਾਜਪਾ ਵਾਲੇ ਇੱਥੇ ਪਹੁੰਚੇ ਹਨl ਫਿਲਹਾਲ ਜੋ ਜਾਣਕਾਰੀ ਹੈ ਕਿ ਕਿਸਾਨ ਖ਼ਬਰ ਲਿਖੇ ਜਾਣ ਤੱਕ ਮੰਦਰ ਦੇ ਅੰਦਰ ਹੀ ਬੰਦ ਹਨ ਅਤੇ ਪੁਲਿਸ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਰਹੀ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Bharat Biotech Covaxin Vaccine ਨੂੰ ਵਿਸ਼ਵ ਸਿਹਤ ਸੰਸਥਾਂ (WHO) ਵੱਲੋਂ ਐਮਰਜੇਂਸੀ ਹਾਲਾਤਾਂ ਵਿੱਚ ਵਰਤਣ ਦੀ ਇਜਾਜ਼ਤ ਮਿਲੀ

ਪੰਜਾਬ ਮੁੜ ਬਣੇਗਾ ਸੋਨੇ ਦੀ ਚਿੜੀ, CM ਚੰਨੀ ਨੇ ਦੱਸਿਆ ਕਿਵੇਂ ਪੰਜਾਬ ਬਣੇਗਾ ਵਿਕਾਸ ਦਾ ਚਮਕਦਾ ਤਾਰਾ…