ਪੰਜਾਬ ਸਰਕਾਰ ਨੇ ਪੈਟਰੋਲ ਦੀ 10 ਰੁਪਏ ਅਤੇ ਡੀਜ਼ਲ ਦੀ 5 ਰੁਪਏ ਕੀਮਤ ਨੂੰ ਘੱਟ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਐਨੇ ਰੇਟ ਘੱਟ ਨਹੀਂ ਕੀਤੇ ਗਏl CM ਚੰਨੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਜੋ ਰੇਟ ਘੱਟ ਕੀਤੇ ਹਨ ਉਸ ਵਿੱਚੋਂ ਸੂਬਿਆਂ ਦਾ ਵੀ 42 ਫੀਸਦੀ ਹਿੱਸਾ ਹੁੰਦਾ ਹੈl ਕੇਂਦਰ ਸਰਕਾਰ ਨੇ ਆਪਣੇ ਹੀ ਨਹੀਂ ਪਹਿਲਾਂ ਹੀ ਸੂਬਿਆਂ ਦੇ ਰੇਟ ਵੀ ਘੱਟ ਕੀਤੇ ਹਨ ਪਰ ਫ਼ਿਰ ਵੀ ਪੰਜਾਬ ਸਰਕਾਰ ਨੇ ਪੈਟਰੋਲ ‘ਤੇ 10 ਰੁਪਏ ਅਤੇ ਡੀਜ਼ਲ ਉੱਤੇ 5 ਰੁਪਏ ਕੀਮਤ ਘੱਟ ਕਰ ਦਿੱਤੀ ਹੈl
ਇਸਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਕਿ ਜੋ ਸ਼ਹਿਰਾਂ ਵਿੱਚ ਕਲੋਨੀਆਂ ਕੱਟੀਆਂ ਜਾਂਦੀਆਂ ਹਨ ਉਹਨਾਂ ‘ਤੇ ਵੀ ਸਰਕਾਰ ਨੇ ਫ਼ੈਸਲਾ ਲੈਂਦਿਆਂ ਸਰਕਾਰੀ ਟੈਕਸ ਵਿਚ 7.5 ਫੀਸਦੀ ਦੀ ਕਟੌਤੀ ਕੀਤੀ ਗਈ ਹੈl ਇਸ ਨਾਲ ਤਕਰੀਬਨ ਪੰਜਾਬ ਵਿੱਚ 40 ਹਜ਼ਾਰ ਲੋਕਾਂ ਨੂੰ ਫਾਇਦਾ ਪਹੁੰਚੇਗਾ ਅਤੇ ਹੋਰ ਲੋਕ ਜੋ ਕਲੋਨੀਆਂ ਵਿੱਚ ਵੱਸਣਗੇ ਉਹਨਾਂ ਨੂੰ ਵੀ ਫਾਇਦਾ ਮਿਲੇਗਾl
https://www.facebook.com/thekhabarsaar/