ਸਿੱਧੂ ਵੱਲੋਂ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣਾ BJP ਨੂੰ ਨਹੀਂ ਹਜਮ, ਨਵਜੋਤ ਸਿੱਧੂ ਖਿਲਾਫ਼ ਸੰਬਿਤ ਪਾਤਰਾ ਨੇ ਕੀਤੀ ਪ੍ਰੈਸ ਕਾਨਫਰੰਸ

ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਨੂੰ ਵੱਡਾ ਭਰਾ ਕਿਹਾ ਅਤੇ ਕਿਹਾ ਉਹਨਾਂ (ਇਮਰਾਨ ਖਾਨ) ਨਾਲ ਬਹੁਤ ਪਿਆਰ ਹੈl ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਨਵਜੋਤ ਸਿੱਧੂ ਦੇ ਇਹ ਬੋਲ ਭਾਰਤ ਵਿੱਚ BJP ਨੂੰ ਚੰਗੇ ਨਹੀਂ ਲੱਗੇ ਅਤੇ ਸਿੱਧੂ ਖਿਲਾਫ਼ BJP ਨੇ ਪ੍ਰੈਸ ਕਾਨਫਰੰਸ ਕੀਤੀl ਭਾਰਤੀ ਜਨਤਾ ਪਾਰਟੀ ਵੱਲੀਂ ਦਿੱਲੀ ਵਿਖੇ ਸੰਬਿਤ ਪਾਤਰਾ ਨੇ ਬਿਆਬ ਦਿੰਦਿਆਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਇਮਰਾਨ ਖਾਨ ਨੂੰ ਵੱਡਾ ਭਰਾ ਦੱਸਣਾ ਕਰੋੜਾਂ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈl ਇਸੇ ਦੇ ਨਾਲ ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਦੇ ਦਿਗੱਜ ਨੇਤਾ ਵੀ ਭਾਰਤੀਆਂ ਅਤੇ ਹਿੰਦੂ ਧਰਮ ਖਿਲਾਫ਼ ਬੋਲ ਰਹੇ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈl BJP ਵੱਲੋਂ ਕਿਹਾ ਗਿਆ ਪੰਜਾਬ ਸਰਹੱਦੀ ਸੂਬਾ ਹੈ ਅਤੇ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਾਰੇ ਇਸ ਤਰੀਕੇ ਨਾਲ ਪਿਆਰ ਦਿਖਾਉਣਾ ਦੇਸ਼ ਲਈ ਚੰਗਾ ਨਹੀਂ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬੇ ਭਰ ‘ਚ ਭੈਣੀ ਸਾਹਿਬ ਮਾਡਲ ਦੇ ਖੇਡ ਮੈਦਾਨ ਵਿਕਸਤ ਕਰੇਗੀ ਪੰਜਾਬ ਸਰਕਾਰ, ਖਿਡਾਰੀਆਂ ਨੂੰ ਮਿਲੇਗੀ ਹਾਈਟੈਕ ਸਹੂਲਤਾਂ

ਸਿੱਧੂ ਦੇ ਡਰ ਤੋਂ ਪਟਿਆਲਾ ਨਹੀਂ ਛੱਡਣਾ, ਪਟਿਆਲਾ ਤੋਂ ਹੀ 2022 ਲਾਈ ਕੈਪਟਨ ਅਮਰਿੰਦਰ ਲੜਨਗੇ ਚੋਣ, ਕਰ ਦਿੱਤਾ ਕੈਪਟਨ ਨੇ ਐਲਾਨ