ਹੁਣ ਨਵਜੋਤ ਸਿੱਧੂ ਦੇ ਇਹਨਾਂ ਸਵਾਲਾਂ ਦਾ ਜਵਾਬ ਕਿਵੇਂ ਦੇਣਗੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੀਸੋਦੀਆ ? ਕੀ ਹੋਵੇਗੀ ਪੰਜਾਬ ‘ਚ AAP ਖ਼ਤਮ !

ਨਵਜੋਤ ਸਿੰਘ ਸਿੱਧੂ, ਪ੍ਰਧਾਨ ਪੰਜਾਬ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਅਰਵਿੰਦ ਕੇਜਰੀਵਾਲ ਨੂੰ ਅਜਿਹੇ ਤਿੱਖੇ ਸਵਾਲ ਪੁੱਛੇ ਕਿ ਹੁਣ ਕੇਜਰੀਵਾਲ ਬਿਨਾਂ ਸਬੂਤ ਦੇ ਜਵਾਬ ਦਿੱਤੇ ਬਿਨਾਂ ਭੱਜ ਨਹੀਂ ਸਕਦੇ ਅਤੇ ਜੇਕਰ ਜਵਾਬ ਸਾਹਮਣੇ ਨਹੀਂ ਆਉਂਦੇ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਖ਼ਤਮ ਹੋਣ ਦੇ ਕੰਢੇ ਪੁਹੰਚ ਜਾਵੇਗੀl ਨਵਜੋਤ ਸਿੱਧੂ ਨੇ ਸਵਾਲ ਕੀਤੇ ਹਨ ਕਿ,

“ਮਹਿਲਾਵਾਂ ਨੂੰ ਤਾਕਤ ਅਤੇ ਖੁਲੀ ਆਜ਼ਾਦੀ ਦੇਣ ਦੀ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਦੀ ਖ਼ੁਦ ਦੀ ਕੈਬਿਨਟ ਵਿੱਚ ਇੱਕ ਵੀ ਮਹਿਲਾ ਮੰਤਰੀ ਕਿਉਂ ਨਹੀਂ? ਦਿੱਲੀ ਵਿੱਚ ਕਿੰਨੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ? 5 ਸਾਲਾਂ ਵਿੱਚ 20 ਕਾਲਜ ਬਣਾਉਣ ਦੀ ਗੱਲ ਆਖੀ ਸੀ, ਕਿੱਥੇ ਹਨ ਉਹ ਕਾਲਜ? ਬੇਰੋਜ਼ਗਾਰੀ ਵਿੱਚ ਵਾਧਾ ਹੋਇਆ, ਕਿੱਥੇ ਹੈ 8 ਲੱਖ ਨੌਕਰੀਆਂ? ਅਰਵਿੰਦ ਕੇਜਰੀਵਾਲ ਜੀ ਜਿੰਨਾਂ ਦੇ ਘਰ ਆਪਣੇ ਸ਼ੀਸ਼ੇ ਦੇ ਹੁੰਦੇ ਹਨ ਉਹ ਦੂਜਿਆਂ ਦੇ ਘਰਾਂ ‘ਤੇ ਪੱਥਰ ਨਹੀਂ ਮਾਰਦੇl ਤੁਸੀਂ ਪਹਿਲਾਂ ਦਿੱਲੀ ਵੱਲਾ ਧਿਆਨ ਦਿਓ ਫ਼ਿਰ ਗੱਲ ਪੰਜਾਬ ਦੀ ਕਰੋ ਕਿਉਂਕਿ ਦਿੱਲੀ ਵਿੱਚ ਸਾਲ 2015 ਤੋਂ ਲੈ ਕਿ 2021 ਤੱਕ ਅਧਿਆਪਕਾਂ ਨੂੰ ਨੌਕਰੀਆਂ ਨਾ ਦੇਣ ਦਾ ਪਾੜਾ ਵਧਿਆ ਹੀ ਹੈl

ਨਵਜੋਤ ਸਿੱਧੂ ਦੇ ਇਹਨਾਂ ਸਵਾਲਾਂ ਦਾ ਜਵਾਬ ਹੁਣ ਅਰਵਿੰਦ ਕੇਜਰੀਵਾਲ ਕਿਵੇਂ ਦੇਂਗਵ ਇਸ ਉੱਤੇ ਨਜ਼ਰ ਬਣੀ ਰਹੇਗੀ ਕਿਉਂਕਿ ਕੇਜਰੀਵਾਲ ਵੱਲੋਂ ਲਗਾਤਾਰ ਪੰਜਾਬ ਦੀ ਸਿਆਸਤ ਅਤੇ ਸਿਆਸਤਦਾਨਾਂ ਉੱਤੇ ਤਿੱਖੇ ਵਾਰ ਕੀਤੇ ਜਾ ਰਹੇ ਸਨ ਅਤੇ ਹੁਣ ਨਵਜੋਤ ਸਿੱਧੂ ਵੱਲੋਂ ਕੇਜਰੀਵਾਲ ਨੂੰ ਹੀ ਸਵਾਲ ਕੀਤੇ ਹਨl ਨਵਜੋਤ ਸਿੱਧੂ ਨੇ ਪੁੱਛਿਆ ਕਿ ਜੋ ਮਹਿਲਾਵਾਂ ਨੂੰ ਬਰਾਬਰੀ ਦਾ ਹੱਕ ਨਹੀਂ ਦੇ ਸਕਦੇ ਉਹ ਮਹਿਲਾਵਾਂ ਦੀ ਤਾਕਤ ਵਧਾਉਣ ਦੀ ਗੱਲ ਕਿਵੇਂ ਕਰ ਰਹੇ ਹਨ, ਪੰਜਾਬ ਮਾਡਲ ਵਿੱਚ ਮਹਿਲਾਵਾਂ ਨੂੰ ਹਰ ਥਾਂ ਬਰਾਬਰੀ ਦਾ ਦਰਜਾ ਦਿੱਤਾ ਜਾ ਰਿਹਾ ਹੈ ਅਤੇ ਅੱਗੇ ਵੀ ਇਹ ਇੰਝ ਹੀ ਜਾਰੀ ਰਹੇਗਾl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਨੁਜ ਚੌਧਰੀ ਨੂੰ ਕਾਂਗਰਸ ਨੇ ਪੰਜਾਬ ਵਿੱਚ ਸੋਸ਼ਲ ਮੀਡੀਆ ਵਿੰਗ ਦਾ ਸਕੱਤਰ ਕੀਤਾ ਨਿਯੁਕਤ

ਇਹਨਾਂ ਮੁਲਕਾਂ ਤੋਂ ਪੰਜਾਬ ਆਉਣ ਵਾਲੇ ਹੋ ਜਾਓ ਸਾਵਧਾਨ, ਮੁੜ ਤੋਂ ਹੋਣਾ ਪੈ ਸਕਦਾ ਹੈ Quarantine!