ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਮਗਰੋਂ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਬਿਆਨ ਦਿੱਤਾ ਸੀ ਕਿ ਉਹ ਇੱਕ ਭਗੋੜਾ ਹੈ ਅਤੇ ਹੁਣ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਬਿਆਨ ਆਇਆ ਹੈl ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮਨਜਿੰਦਰ ਸਿਰਸਾ ਦਾ ਭਾਜਪਾ ਵਿੱਚ ਜਾਣਾ ਇਸ ਲਈ ਸਾਡੇ ਆਪਣੇ ਲੋਕ ਹੀ ਜ਼ਿੰਮੇਵਾਰ ਹਨl ਮਨਜਿੰਦਰ ਸਿਰਸਾ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਕੁੱਝ ਦਿਨ ਪਹਿਲਾਂ ਗੱਲ ਹੋਈ ਸੀ ਜਿਸ ਵਿੱਚ ਸਿਰਸਾ ਨੇ ਇਹ ਦੱਸਿਆ ਸੀ ਕਿ ਉਸਨੂੰ ਜਾਂ ਤਾਂ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ ਜਾਂ ਫ਼ਿਰ ਜੇਲ੍ਹ ਜਾਣ ਦੀ ਤਿਆਰੀ ਕਰਨ ਲਈ ਕਿਹਾ ਗਿਆl
ਮੁਗਲ ਸਮੇੰ ਦੌਰਾਨ ਲੋਕਾਂ ਨੂੰ ਧਰਮ ਜਾਂ ਜ਼ਿੰਦਗੀ ਚੁਣਨ ਲਈ ਕਿਹਾ ਜਾਂਦਾ ਸੀ ਅਤੇ ਸਿਰਸਾ ਨਾਲ ਵੀ ਅਜਿਹਾ ਹੀ ਕੁੱਝ ਹੋਇਆ ਹੈ ਅਤੇ ਇਸ ਲਈ ਕਿਤੇ ਨਾ ਕਿਤੇ ਸਾਡੇ ਲੋਕ ਵੀ ਜ਼ਿੰਮੇਵਾਰ ਹਨl ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਵਿੱਚ ਜਾਣ ਲਈ ਮਜਬੂਰ ਕਰਨ ਵਾਲੇ ਦਿੱਲੀ ਦੇ ਸਿੱਖ ਆਗੂ ਵੀ ਜ਼ਿੰਮੇਵਾਰ ਹਨ ਅਤੇ ਉਹਨਾਂ ਦੀ ਰਾਜਨੀਤਕ ਭੁੱਲ ਵੀ ਹੈ ਜਿਸ ਕਾਰਨ ਉਹਨਾਂ ਲਈ ਅਜਿਹੀ ਜ਼ਮੀਨ ਤਿਆਰ ਹੋਈ ਹੈl
https://www.facebook.com/thekhabarsaar/