ਬਰਖ਼ਾਸਤ ਕੀਤੇ NHM ਕਰਮਚਾਰੀਆਂ ਦੀ ਮੁੜ ਬਹਾਲੀ ਲਈ ਸੰਘਰਸ਼, ਕੋਵਿਡ ਦੌਰਾਨ ਸੇਵਾਵਾਂ ਦਾ ਮੁੱਲ ਦਿੱਤਾ ਬਰਖ਼ਾਸਤਗੀ !

ਚਾਹੇ ਪੰਜਾਬ ਹੋਵੇ, ਦਿੱਲੀ ਜਾਂ ਫ਼ਿਰ ਚੰਡੀਗੜ੍ਹ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਲਈ ਧਰਨਾ ਪ੍ਰਦਰਸ਼ਨ ਕਰਨੇ ਪੈ ਰਹੇ ਹਨ, ਇਸੇ ਦੇ ਚਲਦਿਆਂ ਯੂਟੀ ਅਤੇ ਐਮ.ਸੀ ਚੰਡੀਗੜ੍ਹ ਦੀਆਂ ਛੇ ਵੱਡੀਆਂ ਮੁਲਾਜ਼ਮ ਫੈਡਰੇਸ਼ਨਾਂ ਅਤੇ ਜਥੇਬੰਦੀਆਂ ਨੇ ਇਸ ਤੋਂ ਪਹਿਲਾਂ 178 ਬਰਖਾਸਤ ਕੀਤੇ ਗਏ ਐਨ.ਐਚ.ਐਮ. ਕਰਮਚਾਰੀਆਂ ਨੂੰ ਬਹਾਲ ਕਰਨ ਦੇ ਮੁੱਦੇ ‘ਤੇ ਡਾਇਰੈਕਟਰ ਸਿਹਤ ਅਤੇ ਸਕੱਤਰ ਸਿਹਤ, ਚੰਡੀਗੜ੍ਹ ਪ੍ਰਸ਼ਾਸਨ ਨਾਲ ਸਾਂਝੇ ਤੌਰ ‘ਤੇ ਮੁਲਾਕਾਤ ਕੀਤੀ ਸੀ ਅਤੇ ਬਰਖਾਸਤ ਕੀਤੇ ਕਰਮਚਾਰੀਆਂ ਦੀਆਂ ਸੇਵਾਵਾਂ ‘ਤੇ ਮੁੜ ਜੁਆਇਨ ਕਰਨ ਦੀ ਮੰਗ ਵੀ ਕੀਤੀ ਸੀ। ਇਨ੍ਹਾਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦਿਆਂ ਡਾਇਰੈਕਟਰ ਸਿਹਤ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਲੇ ਤੱਕ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਬਰਖਾਸਤ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਐੱਨਐੱਚਐੱਮ ਦੇ ਮੁਲਾਜ਼ਮ ਪਿਛਲੇ 40 ਦਿਨਾਂ ਤੋਂ ਆਪਣੀਆਂ ਸੇਵਾਵਾਂ ਵਿੱਚ ਜੁਆਇਨ ਕਰਨ ਲਈ ਸੰਘਰਸ਼ ਕਰ ਰਹੇ ਹਨ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਫ਼ੈਸਲਾ ਨਾ ਲੈਣ ਕਾਰਨ ਮੁਲਾਜ਼ਮਾਂ ਨੂੰ ਮੁਕੱਦਮੇਬਾਜ਼ੀ ਲਈ ਵੀ ਮਜਬੂਰ ਹੋਣਾ ਪਿਆ ਹੈ। ਡਾਇਰੈਕਟਰ ਸਿਹਤ ਇਨ੍ਹਾਂ ਬਰਖ਼ਾਸਤ ਮੁਲਾਜ਼ਮਾਂ ਨੂੰ ਜੁਆਇਨ ਕਰਨ ਵਿੱਚ ਅੜੀਅਲ ਵਤੀਰਾ ਦਿਖਾ ਰਿਹਾ ਸੀ ਅਤੇ ਹੁਣ ਜੁਆਇਨ ਕਰਨ ਤੋਂ ਪਹਿਲਾਂ ਮੁਕੱਦਮੇ ਵਾਪਸ ਲੈਣ ਦਾ ਬਹਾਨਾ ਬਣਾ ਕੇ ਬਹਾਲੀ ਨੂੰ ਰੋਕ ਦਿੱਤਾ ਗਿਆ ਹੈ। ਡਾਇਰੈਕਟਰ ਹੈਲਥ ਦੇ ਫੈਸਲੇ ਲੈਣ ਦੀ ਅਣਗਹਿਲੀ ਨੇ ਡੈੱਡਲਾਕ ਪੈਦਾ ਕਰ ਦਿੱਤਾ ਹੈ। ਸਾਂਝਾ ਮੁਲਾਜ਼ਮ ਮੋਰਚਾ ਦੀ ਵਰਕਿੰਗ ਕਮੇਟੀ ਦੇ ਕਨਵੀਨਰ ਗੋਪਾਲ ਦੱਤ ਜੋਸ਼ੀ, ਸੁਖਬੀਰ ਸਿੰਘ, ਰਜਿੰਦਰ ਕੁਮਾਰ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਬਿਪਿਨ ਸ਼ੇਰ ਸਿੰਘ ਤੋਂ ਇਲਾਵਾ ਸੂਬਾ ਕਾਰਜਕਾਰਨੀ ਮੈਂਬਰ ਧਰਮਿੰਦਰ ਰਾਹੀ, ਰਣਬੀਰ ਰਾਣਾ, ਰਜਿੰਦਰ ਕਟੋਚ, ਰਾਜਾ ਰਾਮ, ਡਾ. ਸੁਰਮੁੱਖ ਸਿੰਘ, ਰਣਜੀਤ ਮਿਸ਼ਰਾ, ਅਸ਼ੋਕ ਕੁਮਾਰ ਅਤੇ ਜਨਾਰਦਨ ਯਾਦਵ ਆਦਿ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਨੇ ਐੱਨ.ਐੱਚ.ਐੱਮ. ਦੇ ਬਰਖਾਸਤ ਕਰਮਚਾਰੀਆਂ ਦੀਆਂ ਸੇਵਾਵਾਂ ‘ਤੇ ਮੁੜ ਜੁਆਇਨ ਕਰਨ ਲਈ ਡਾਇਰੈਕਟਰ ਹੈਲਥ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ।

ਡਾਇਰੈਕਟਰ ਸਿਹਤ ਵੱਲੋਂ ਕੋਵਿਡ-19 ਦੌਰਾਨ ਐੱਨ.ਐੱਚ.ਐੱਮ. ਦੇ ਕਰਮਚਾਰੀਆਂ ਦੇ ਸ਼ਲਾਘਾਯੋਗ ਕੰਮ ਦੀ ਅਣਦੇਖੀ ਕਾਰਨ, ਸਬੰਧਿਤ ਡਾਇਰੈਕਟਰ ਨੂੰ ਪੰਜਾਬ ਵਾਪਸ ਭੇਜਣ ਦੀ ਵੀ ਮੰਗ ਕੀਤੀ ਗਈ। ਸਾਂਝਾ ਕਰਮਚਾਰੀ ਮੋਰਚਾ ਯੂਟੀ ਅਤੇ ਐਮ.ਸੀ ਚੰਡੀਗੜ੍ਹ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ 178 ਬਰਖਾਸਤ ਕੀਤੇ ਗਏ ਐਨਐਚਐਮ ਮੁਲਾਜ਼ਮਾਂ ਦੀਆਂ ਸੇਵਾਵਾਂ ’ਤੇ ਮੁੜ ਜੁਆਇਨ ਕਰਨ ਦਾ ਮਾਮਲਾ ਜਲਦੀ ਹੱਲ ਨਾ ਕੀਤਾ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪ੍ਰਸ਼ਾਸਕ ਦੇ ਦਰਵਾਜ਼ੇ ’ਤੇ ਧਰਨਾ ਦਿੱਤਾ ਜਾਵੇਗਾ। ਮੋਰਚੇ ਵੱਲੋਂ 21 ਦਸੰਬਰ ਨੂੰ ਗਵਰਨਰ ਹਾਊਸ ਤੱਕ ਮਾਰਚ ਕਰਨ ਦੇ ਨਾਲ-ਨਾਲ ਆਮ ਹੜਤਾਲ ਦਾ ਸੱਦਾ ਦਿੱਤਾ ਗਿਆ। ਬਰਖਾਸਤ ਕੀਤੇ 178 ਮੁਲਾਜ਼ਮਾਂ ਦੀ ਬਹਾਲੀ ਤੱਕ ਧਰਨਾ ਜਾਰੀ ਰਹੇਗਾ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ-ਸੁਖਬੀਰ-ਭਾਜਪਾ ਦੀ ਤਿਕੜੀ ਨੇ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਈ, ਕੈਪਟਨ-ਬਾਦਲ ਮਿਲਕੇ ਲੁਟਦੇ ਰਹੇ

ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਪਹੁੰਚੇ ਕੈਪਟਨ ਅਮਰਿੰਦਰ ਦੇ ਸਿਸਵਾਂ ਫਾਰਮ, ਗਠਜੋੜ ‘ਤੇ ਚੱਲ ਰਹੀ ਗੱਲਬਾਤ