ਉਹ ਚਿੱਠੀ ਜਿਸ ਨੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਸਾਰੀ ਲੜਾਈ ਕੀਤੀ ਖ਼ਤਮ, ਦੇਖੋ ਤੇ ਪੜ੍ਹੋ ਕੀ ਕੀ ਹੋਇਆ ਤੈਅ

ਕੇਂਦਰ ਸਰਕਾਰ ਨੇ ਜੋ ਸ਼ਰਤਾਂ ਕਿਸਾਨ ਜਥੇਬੰਦੀਆਂ ਨਾਲ ਸਹਿਮਤ ਕੀਤੀਆਂ, ਜੋ ਸ਼ਰਤਾਂ ਰੱਖੀਆਂ ਅਤੇ ਕਿਸਾਨਾਂ ਨੇ ਹਾਮੀ ਭਰੀ ਉਹ ਪੱਤਰ ਸਾਹਮਣੇ ਆਇਆ ਹੈ, ਜਿਸ ਵਿੱਚ ਸਾਫ਼ ਹੋਗਿਆ ਕਿ ਕਿਸਾਨ ਹੁਣ ਜਿੱਤਕੇ ਘਰ ਪਰਤਣ ਦੀ ਤਿਆਰੀ ਕਰ ਰਹੇ ਹਨl ਪਹਿਲਾਂ ਕੇਂਦਰ ਸਰਕਾਰ ਨੇ ਇੱਕ ਡਰਾਫਟ ਤਿਆਰ ਕਰਕੇ ਕਿਸਾਨਾਂ ਨੂੰ ਭੇਜਿਆ ਅਤੇ ਕਿਸਾਨਾਂ ਨੇ ਉਸ ਉੱਤੇ ਮੀਟਿੰਗ ਕਰਕੇ ਸਹਿਮਤੀ ਪ੍ਰਗਟਾਈ ਹੈl ਸਰਕਾਰ ਵੱਲੋਂ ਆਈ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ

  • MSP ਉੱਤੇ ਕੇਂਦਰ ਸਰਕਾਰ, ਰਾਜ ਸਰਕਾਰਾਂ, ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਅਤੇ ਖੇਤੀ ਦੇ ਵਿਗਿਆਨੀਆਂ ਨਾਲ ਮਿਲਕੇ ਇੱਕ ਰਣਨੀਤੀ ਬਣਾਈ ਜਾਵੇਗੀl
  • ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲਕੇ ਤੈਅ ਕੀਤਾ ਹੈ ਕਿ ਜੋ ਵੀ ਕਿਸਾਨਾਂ ਉੱਤੇ ਪਰਚੇ ਦਰਜ ਹੋਏ ਹਨ ਉਹ ਸਭ ਰੱਦ ਕੀਤੇ ਜਾਣਗੇl
  • ਦਿੱਲੀ ਸਮੇਤ ਕੇਂਦਰ ਸ਼ਾਸਿਤ ਰਾਜਾਂ ਵਿੱਚ ਇਸ ਅੰਦੋਲਨ ਨਾਲ ਸਬੰਧਤ ਸਾਰੇ ਮੁਕੱਦਮੇ ਰੱਦ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਬਾਕੀ ਸੂਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਤਰੀਕੇ ਨਾਲ ਹੀ ਕੰਮ ਕਰਕੇ ਮੁਕੱਦਮੇ ਰੱਦ ਕੀਤੇ ਜਾਣl
  • ਸ਼ਹੀਦ ਕਿਸਾਨਾਂ ਲਈ ਮੁਆਵਜੇ ਬਾਰੇ ਗਲਕ ਕਰਦਿਆਂ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਬਾਰੇ ਸਿਧਾਂਤਕ ਤੌਰ ‘ਤੇ ਸਹਿਮਤੀ ਦਿੱਤੀ ਹੈl
  • ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਮੁਆਵਾਜਾ ਅਤੇ ਨੌਕਰੀਆਂ ਦਾ ਐਲਾਨ ਕੀਤਾ ਹੋਇਆ ਹੈl
  • ਬਿਜਲੀ ਬਿੱਲ ਬਾਰੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹ ਜਲਦ ਹੀ ਕਿਸਾਨਾਂ ਅਤੇ ਸਟੇਕਹੋਲਡਰਾਂ ਨਾਲ ਗਲਕ ਕਰਕੇ, ਇੱਕ ਮਤੇ ‘ਤੇ ਸਹਿਮਤੀ ਬਣਾਕੇ ਹੀ ਬਿੱਲ ਨੂੰ ਸੰਸਦਵਿੱਚ ਲਿਆਂਦਾ ਜਾਵੇਗਾl
  • ਪਰਾਲੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਅੰਕ 14 ਅਤੇ 15 ਵਿੱਚ ਜੋ ਕਿਸਾਨਾਂ ਖਿਲਾਫ਼ ਅਰਾਧੀਕ ਮਾਮਲੇ ਦਰਜ ਕਰਨ ਦੀ ਗੱਲ ਲਿਖੀ ਗਈ ਹੈ ਉਹ ਵੀ ਰੱਦ ਕੀਤਾ ਜਾਂਦਾ ਹੈl

ਇਹਨਾਂ ਕੇਂਦਰ ਬਿੰਦੂਆਂ ਉੱਤੇ ਕਿਸਾਨਾਂ ਅਤੇ ਭਾਰਤ ਸਰਕਾਰ ਵਿਚਾਲੇ ਸਹਿਮਤੀ ਬਣੀ ਅਤੇ ਕਿਸਾਨਾਂ ਨੇ 9 ਦਸੰਬਰ 2021 ਨੂੰ ਸਿੰਘੂ ਬਾਰਡਰ ‘ਤੇ ਮੁੱਖ ਸਟੇਜ ਸਮਾਪਤ ਕਰਨ ਦਾ ਐਲਾਨ ਕੀਤਾl 11 ਦਸੰਬਰ ਤੋਂ ਕਿਸਾਨ ਘਰਾਂ ਨੂੰ ਵਾਪਸ ਚਾਲੇ ਪਾਉਣਗੇ ਅਤੇ 13 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕਿਸਾਨ ਪਹੁੰਚ ਕਿ ਆਸ਼ੀਰਵਾਦ ਲੈਣਗੇ ਅਤੇ 15 ਦਸੰਬਰ ਨੂੰ ਪੰਜਾਬ ਵਿਚਲੇ ਸਾਰੇ ਧਰਨੇ ਖ਼ਤਮ ਕੀਤੇ ਜਾਣਗੇl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਨੂੰ ਸੰਘਰਸ਼ ਹੋਇਆ ਫ਼ਤਹਿ , 9 ਦਸੰਬਰ ਤੋਂ 15 ਦਸੰਬਰ ਤੱਕ ਦਾ ਰੂਟ ਮੈਪ, ਸਾਰੇ ਮੋਰਚੇ ਹੋਣਗੇ ਖਤਮ

ਮਾਸਟਰ ਬਲਦੇਵ ਸਿੰਘ ਨੇ ਦਿੱਤਾ ਅਰਵਿੰਦ ਕੇਜਰੀਵਾਲ ਨੂੰ ਝਟਕਾ, ਪਾਰਟੀ ਤੋਂ ਦਿੱਤਾ ਅਸਤੀਫ਼ਾ