ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਸਾਥ ਪੰਜਾਬ ਵਿੱਚ ਛੱਡਦੇ ਜਾ ਰਹੇ ਹਨ। ਲਗਾਤਾਰ ਵਿਧਾਇਕ ਅਤੇ ਹੋਰ ਵੱਡੇ ਆਗੂ ਆਮ ਆਦਮੀ ਪਾਰਟੀ ਛੱਡ ਹੋਰਾਂ ਪਾਰਟੀਆਂ ਵਿੱਚ ਜਾ ਰਹੇ ਹਨ। ਪਹਿਲਾਂ ਕਾਂਗਰਸ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਸ਼ਾਮਲ ਹੋਏ ਹਨ। ਮਾਸਟਰ ਬਲਦੇਵ ਸਿੰਘ ਨੇ ਵੀ ਆਮ ਆਦਮੀ ਪਾਰਟੀ ਦੀ ਮੁਢੱਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਾਸਟਰ ਬਲਦੇਵ ਸਿੰਘ ਨੇ ਆਪਣਾ ਅਸਤੀਫ਼ਾ ਸਾਂਝਾ ਕੀਤਾ ਹੈ।
ਇਸ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ ਬਟਾਲਾ ਤੋਂ ਉਹਨਾਂ ਨੂੰ ਚੋਣ ਲੜਨ ਲਈ ਉਮੀਦਵਾਰ ਵੀ ਐਲਾਨਿਆ ਗਿਆ। ਮਾਸਟਰ ਬਲਦੇਵ ਸਿੰਘ ਹੁਣ ਕਿਸ ਪਾਰਟੀ ਵਿੱਚ ਜਾਣਗੇ ਇਹ ਹਜੇ ਸਾਹਮਣੇ ਆਉਣਾ ਬਾਕੀ ਹੈ। ਪਹਿਲਾਂ ਕੰਵਰ ਸਿੰਘ ਸੰਧੂ ਵੀ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਅਰਵਿੰਦ ਕੇਜਰੀਵਾਲ ਦੀਆਂ ਰਣਨੀਤੀਆਂ ਫਿਲਹਾਲ ਉਹਨਾਂ ਅਤੇ ਪਾਰਟੀ ਦੇ ਖਿਲਾਫ਼ ਸਾਬਿਤ ਹੋ ਰਹੀਆਂ ਹਨ ਪਰ ਆਉਣ ਵਾਲਾ ਸਮਾਂ ਕੁਝ ਵੀ ਬਦਲ ਸਕਦਾ ਹੈ। ਫਿਲਹਾਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਕੁਝ ਵੀ ਫਾਈਨਲ ਨਹੀਂ ਕਰ ਸਕੀ ਹੈ ਜਿਸ ਕਾਰਨ ਵੀ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ।
https://www.facebook.com/thekhabarsaar/