ਮਹਿੰਗੀ ਬਿਜਲੀ ਤੋਂ ਸਸਤੀ ਬਿਜਲੀ ਦੇ ਰੌਲੇ ਵਿੱਚ ਪੰਜਾਬ ਨੂੰ ਮਿਲਿਆ ਭਾਰਤ ਵਿਚੋਂ ਨੰਬਰ ਇੱਕ, ਪੰਜਾਬ ਦੀ ਚੜ੍ਹਾਈ

ਵਿਰੋਧੀਆਂ ਵੱਲੋਂ ਲਗਾਤਾਰ ਨਿਸ਼ਾਨੇ ਸਾਧਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੂੰ ਇੱਕ ਹੋਰ ਇਨਾਮ ਮਿਲਿਆ ਹੈ। ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ ਆਪਣੀ ਉੱਤਮ ਕਾਰਗੁਜ਼ਾਰੀ ਲਈ ਦੇਸ਼ ਭਰ ਵਿੱਚੋਂ ਪਹਿਲਾ ਇਨਾਮ ਮਿਲਿਆ ਹੈ। ਇਸ ਲਈ ਪੰਜਾਬ ਦੇ ਊਰਜਾ ਵਿਕਾਸ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਸ ਨਾਲ ਉਨਾਂ ਦੀਆਂ ਜ਼ਿੰਮੇਂਵਾਰੀਆਂ ਹੋਰ ਵੀ ਵਧ ਗਈਆਂ ਹਨ ਅਤੇ ਉਹ ਨਾ ਕੇਵਲ ਆਪਣੇ ਇਸ ਸਥਾਨ ਨੂੰ ਬਰਕਾਰ ਰੱਖਣ ਲਈ ਹਰ ਕੋਸ਼ਿਸ਼ ਕਰਨਗੇ ਸਗੋਂ ਸੌਰ ਊਰਜਾ ਅਤੇ ਬਾਇਓਮਾਸ ਵਰਗੇ ਖੇਤਰਾਂ ਵਿੱਚ ਹਰ ਸੰਭਵਾਨਾ ਨੂੰ ਅਮਲ ਵਿੱਚ ਲਿਆਉਣਗੇ ਤਾਂ ਜੋ ਸੂਬੇ ਵਿੱਚ ਊਰਜਾ ਦੀ ਕਮੀ ਨਾਲ ਨਿਪਟਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਊਰਜਾ ਸੰਭਾਲ ਅਵਾਰਡ 2021 ਵਾਸਤੇ ਪੇਡਾ ਨੂੰ ਪਹਿਲੇ ਇਨਾਮ ਲਈ ਚੁਣਿਆ ਗਿਆ ਹੈ। ਇਹ ਅਵਾਰਡ 14 ਦਸੰਸਰ 2021 ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ’ਤੇ ਵਿਗਿਆਨ ਭਵਨ ਵਿਖੇ ਹੋ ਰਹੇ ਸਮਾਰੋੋਹ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਬਿਜਲੀ ਅਤੇ ਨਵੀਂ ਅਤੇ ਨਵਿਆਣਯੋਗ ਊਰਜਾ ਦੇ ਕੇਂਦਰੀ ਮੰਤਰੀ ਆਰ.ਕੇ. ਸਿੰਘ ਮੁੱਖ ਮਹਿਮਾਨ ਹੋਣਗੇ।

ਡਾ. ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਬਿਜਲੀ ਦੀ ਵਧ ਰਹੀ ਮੰਗ ਅਤੇ ਪਾਣੀ, ਕੋਲਾ ਆਦਿ ਵਰਗੇ ਕੁਦਰਤੀ ਵਸੀਲਿਆਂ ਦੀ ਪੈਦਾ ਹੋ ਰਹੀ ਕਮੀ ਨਾਲ ਨਜਿੱਠਣ ਲਈ ਪੇਡਾ ਵੱਲੋਂ ਨਵਿਆਉਣਯੋਗ ਊਰਜਾ ਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਏ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਅਤੇ ਪਰਾਲੀ ਦੀ ਸਮੱਸਿਆ ਨਾਲ ਨਿਪਟਣ ਨਹੀ ਪੰਜਾਬ ਸਰਕਾਰ ਨੇ ਸੌਰ ਊਰਜਾ ’ਤੇ ਵੱਧ ਤੋਂ ਵੱਧ ਧਿਆਨ ਕੇਂਦਰਤ ਕਰਨ ਦੀ ਦਿਸ਼ਾ ਵੱਲ ਕਦਮ ਪੁੱਟੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਨਵਿਆਉਣਯੋਗ ਊਰਜਾ ਦੇ 1700.77 ਮੈਗਾਵਾਟ ਦੀ ਸਮਰੱਥਾ ਦੇ ਪ੍ਰੋਜੈਕਟ ਲਾਏ ਜਾ ਚੁੱਕੇ ਹਨ ਅਤੇ 184.12 ਮੈਗਾਵਾਟ ਦੇ ਸਮਰੱਥਾ ਦੇ ਹੋਰ ਪ੍ਰੋਜੈਕਟ ਲਾਏ ਜਾ ਰਹੇ ਹਨ।

ਜ਼ਮੀਨ ਦੀ ਸਤਹ (ਗਰਾਉਡ ਮੌਂਟਡ) ’ਤੇ 815.5 ਮੈਗਾਵਾਟ, ਛੱਤ (ਰੂਫ ਸੋਲਰ) ’ਤੇ 136.1 ਮੈਗਾਵਾਟ ਅਤੇ ਨਹਿਰਾਂ ’ਤੇ (ਕੈਨਾਲ ਟੋਪ) 20 ਮੈਗਾਵਾਟ ਸਮਰੱਥਾ ਦੇ ਸੌਰ ਊਰਜਾ ਪ੍ਰੋਜੈਕਟ ਹੁਣ ਤੱਕ ਕਾਰਜਸ਼ੀਲ ਹੋ ਗਏ ਹਨ। ਇਨਾਂ ਪ੍ਰੋਜੈਕਟਾਂ ਦੀੇ ਗਿਣਤੀ ਕ੍ਰਮਵਾਰ 71, 14 ਅਤੇ 4 ਹੈ। ਡਾ. ਵੇਰਕਾ ਅਨੁਸਾਰ ਇਕੱਲੇ ਸੌਰ ਊਰਜਾ ਦੇ 729.17 ਮੈਗਾਵਾਟ ਦੇ ਪ੍ਰੋਜੈਕਟ ਸਥਾਪਿਤ ਹੋ ਚੁੱਕੇ ਹਨ ਅਤੇ 58.75 ਮੈਗਾਵਾਟ ਦੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ। ਨਵਿਆਉਣਯੋਗ ਊਰਜਾ ਦੇ ਪ੍ਰੋਜੈਕਟਾਂ ਵਿੱਚ ਬਾਇਓਮਾਸ ਕੋ-ਜਨਰੇਸ਼ਨ ਪਾਵਰ ਪ੍ਰੋਜੈਕਟ 458.07 ਮੈਗਾਵਾਟ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ 97.5 ਮੈਗਾਵਾਟ ਸ਼ਾਮਲ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਨਮੋਲ ਗਗਨ ਮਾਨ ਅਤੇ ਕੁੰਵਰ ਵਿਜੈ ਪ੍ਰਤਾਪ ਸਮੇਤ 30 ਉਮੀਦਵਾਰਾਂ ਦੇ ਆਮ ਆਦਮੀ ਪਾਰਟੀ ਨੇ ਨਾਮ ਐਲਾਨੇ

ਭਾਰਤ ਵਿੱਚ Omicron ਵਾਇਰਸ ਦੇ ਕੁੱਲ 25 ਕੇਸ, 86% ਲੋਕਾਂ ਤੱਕ ਕੋਵਿਡ ਵੈਕਸੀਨ ਪਹੁੰਚੀ