ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਸੰਯੁਕਤ ਸੱਕਤਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੁੱਲ 25 ਮਾਮਲੇ omicron ਵਾਇਰਸ ਦੇ ਮਿਲੇ ਹਨ। ਰਾਜਸਥਾਨ ਵਿਚਲੇ ਸਾਰੇ 9 ਮਰੀਜਾਂ ਦੇ ਟੈਸਟ ਨੈਗੇਟਿਵ ਆਏ ਹਨ। ਸਾਰੇ ਲੱਭੇ ਗਏ ਕੇਸਾਂ ਵਿੱਚ ਵਾਇਰਸ ਦੇ ਹਲਕੇ ਲੱਛਣ ਮਿਲੇ ਹਨ। ਸਰਕਾਰ ਵੱਲੋਂ ਇਸ ਵਾਇਰਸ ਉੱਤੇ ਪੂਰੀ ਤਰ੍ਹਾਂ ਨਜ਼ਰ ਬਣਾਈ ਹੋਈ ਹੈ ਅਤੇ ਭਾਰਤ ਵਿੱਚ ਇਸ ਵਾਇਰਸ ਦੀ ਲਾਗ ਨਾ ਵਧੇ ਇਸ ਲਈ ਅੰਤਰਰਾਸ਼ਟਰੀ ਯਾਤਰੀਆਂ ਉੱਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿਸ ਵਿੱਚ ਹਲਕੇ ਲੱਛਣ ਵੀ ਮਿਲ ਰਹੇ ਹਨ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
https://www.facebook.com/thekhabarsaar/