ਖਿਡਾਰੀ ਹਰਭਜਨ ਸਿੰਘ ‘ਭੱਜੀ’ ਹੋਣਗੇ BJP ‘ਚ ਸ਼ਾਮਲ ! ਆਹ ਦੇਖੋ ਕੀ ਕੀਤਾ ਟਵੀਟ…

ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਹਰ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਹਨ ਚਾਹੇ ਫ਼ਿਰ ਉਹ ਕਾਂਗਰਸ ਹੋਵੇ ਜਾਂ ਫ਼ਿਰ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਬਸਪਾ,ਆਮ ਆਦਮੀ ਪਾਰਟੀ ਅਤੇ ਜਾਂ ਫ਼ਿਰ ਪੰਜਾਬ ਲੋਕ ਕਾਂਗਰਸ ਪਾਰਟੀ ਹੋਵੇ। ਇਸੇ ਦੌਰਾਨ ਪੰਜਾਬੀ ਗਾਇਕ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਆਮ ਆਦਮੀ ਪਾਰਟੀ ਦੇ ਆਗੂ ਟੁੱਟ ਕੇ ਕਦੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਜਿੱਥੇ ਇੱਕ ਪਾਸੇ ਚੋਣਾਂ ਲਈ ਜੋੜ ਤੋੜ ਚੱਲ ਰਹੇ ਹਨ ਓਥੇ ਹੀ ਵਿਚਾਲੇ ਖਬਰ ਇਹ ਵੀ ਆਈ ਕਿ ਕ੍ਰਿਕਟਰ ਹਰਭਜਨ ਸਿੰਘ ‘ਭੱਜੀ’ ਅਤੇ ਯੁਵਰਾਜ ਸਿੰਘ ਵੀ ਜਲਦ ਇੱਕ ਪਾਰਟੀ ਦਾ ਹੱਥ ਫੜ੍ਹ ਸਕਦੇ ਹਨ। ਇਹ ਵੀ ਚਰਚਾ ਚੱਲੀ ਕਿ ਖਿਡਾਰੀ ਪੰਜਾਬ ਵਿੱਚ ਬਜਪ ਦਾ ਹੱਥ ਫੜ੍ਹ ਸਕਦੇ ਹਨ ਅਤੇ ਚੋਣਾਂ ਵਿੱਚ ਹਿੱਸਾ ਲੈ ਸਕਦੇ ਹਨ। ਇਸ ਸਭ ਦੇ ਬਾਅਦ ਹਰਭਜਨ ਸਿੰਘ ‘ਭੱਜੀ’ ਨੇ ਟਵੀਟ ਕੀਤਾ ਅਤੇ ਕਿਹਾ ਕਿ ਇਹ ਸਭ ਅਫਵਾਹ ਹੈ ਅਤੇ ਉਹ ਕਿਸੇ ਪਾਰਟੀ ਨਾਲ ਨਹੀਂ ਜੁੜ ਰਹੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੇ ਮੇਰੇ ਕੋਲ ਹੁੰਦਾ ਗ੍ਰਹਿ ਵਿਭਾਗ ਤਾਂ ਬਾਦਲਾਂ ਨੂੰ ਸੁਟਦਾ ਜੇਲ੍ਹ ‘ਚ, ਮੈਨੂੰ ਮੇਰਾ ਕੰਮ ਵੀ ਨਹੀਂ ਕਰਨ ਦਿੰਦੇ : ਸਿੱਧੂ

ਚੰਡੀਗੜ੍ਹ ‘ਚ Omicron, 20 ਸਾਲ ਦਾ ਨੌਜਵਾਨ Positive